ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਰੀਨਾ ਕਪੂਰ ਨੇ ਪਰਿਵਾਰ ਨਾਲ ਬਿਤਾਇਆ ਸਮਾਂ

ਮੁੰਬਈ: ਅਦਾਕਾਰਾ ਕਰੀਨਾ ਕਪੂਰ ਨੇ ਹਾਲ ਹੀ ਵਿੱਚ ਪਤੀ ਸੈਫ਼ ਅਲੀ ਖ਼ਾਨ ਅਤੇ ਬੇਟੇ ਤੈਮੂਰ ਅਲੀ ਖ਼ਾਨ ਨਾਲ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਿਆ। ਕਰੀਨਾ ਨੇ ਆਪਣੇ ਪਰਿਵਾਰ ਨਾਲ ਮਨਾਈਆਂ ਇਨ੍ਹਾਂ ਪਲਾਂ ਦੀਆਂ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾੳੂਂਟ ’ਤੇ...
Advertisement

ਮੁੰਬਈ: ਅਦਾਕਾਰਾ ਕਰੀਨਾ ਕਪੂਰ ਨੇ ਹਾਲ ਹੀ ਵਿੱਚ ਪਤੀ ਸੈਫ਼ ਅਲੀ ਖ਼ਾਨ ਅਤੇ ਬੇਟੇ ਤੈਮੂਰ ਅਲੀ ਖ਼ਾਨ ਨਾਲ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਿਆ। ਕਰੀਨਾ ਨੇ ਆਪਣੇ ਪਰਿਵਾਰ ਨਾਲ ਮਨਾਈਆਂ ਇਨ੍ਹਾਂ ਪਲਾਂ ਦੀਆਂ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾੳੂਂਟ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਕਰੀਨਾ ਤੇ ਸੈਫ਼ ਇਕੱਠੇ ਬੈਠੇ ਹਨ। ਇੱਕ ਤਸਵੀਰ ਵਿੱਚ ਕਰੀਨਾ ਨੇ ਹਲਕੇ ਨੀਲੇ ਰੰਗ ਦੀ ਧਾਰੀਆਂ ਵਾਲੀ ਸ਼ਰਟ ਨਾਲ ਬੇਜ਼ ਰੰਗ ਦੀ ਪੈਂਟ ਅਤੇ ਸੈਫ਼ ਨੇ ਗੂਡ਼੍ਹੇ ਨੀਲੇ ਰੰਗ ਦੀ ਸ਼ਰਟ ਪਾਈ ਹੋਈ ਹੈ। ਇੱਕ ਹੋਰ ਤਸਵੀਰ ਵਿੱਚ ਤੈਮੂਰ ਖਾਣਾ ਖਾਂਦਾ ਦਿਖਾਈ ਦੇ ਰਿਹਾ ਹੈ। ਹਾਲ ਹੀ ਵਿੱਚ ਕਰੀਨਾ ਤੇ ਸੈਫ਼ ਛੁੱਟੀਆਂ ਮਨਾਉਣ ਲਈ ਲੰਡਨ ਵੀ ਗਏ ਸਨ, ਜਿਥੇ ੳੁਨ੍ਹਾਂ ਸੋਨਮ ਕਪੂਰ ਦੇ ਪਰਿਵਾਰ ਨਾਲ ਰਾਤ ਦੇ ਖਾਣੇ ਦਾ ਆਨੰਦ ਮਾਣਿਆ ਸੀ। ਜ਼ਿਕਰਯੋਗ ਹੈ ਕਿ ਇਸ ਜੋਡ਼ੀ ਨੇ ਅਕਤੂਬਰ 2012 ਵਿੱਚ ਮੁੰਬਈ ਵਿਖੇ ਵਿਆਹ ਕਰਵਾਇਆ ਸੀ, ਜਿਸ ਮਗਰੋਂ 2016 ਵਿੱਚ ਕਰੀਨਾ ਦਾ ਪਹਿਲਾ ਬੇਟਾ ਤੈਮੂਰ ਅਤੇ 2021 ਵਿੱਚ ਦੂਸਰਾ ਬੇਟਾ ਜੇਹ ਪੈਦਾ ਹੋਇਆ ਸੀ। ਫਿਲਮਾਂ ਦੀ ਗੱਲ ਕਰੀਏ ਤਾਂ ਕਰੀਨਾ ਛੇਤੀ ਹੀ ਫਿਲਮ ‘ਦਿ ਕਰਿੳੂ’ ਵਿੱਚ ਦਿਖਾਈ ਦੇਵੇਗੀ। ਇਸ ਫਿਲਮ ਵਿੱਚ ਕਰੀਨਾ ਤੋਂ ਬਿਨਾਂ ਤੱਬੂ, ਕ੍ਰੀਤੀ ਸੈਨਨ ਤੇ ਦਿਲਜੀਤ ਦੋਸਾਂਝ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। -ਏਐੱਨਆਈ

Advertisement
Advertisement
Tags :
ਸਮਾਂਕਪੂਰਕਰੀਨਾਪਰਿਵਾਰਬਿਤਾਇਆ