ਕਰੀਨਾ ਅਤੇ ਪ੍ਰਿਥਵੀਰਾਜ ਨੇ ਫਿਲਮ 'ਦਾਇਰਾ' ਦੀ ਸ਼ੂਟਿੰਗ ਸ਼ੁਰੂ ਕੀਤੀ
ਦੋਵਾਂ ਅਦਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ’ਤੇ ਸ਼ੂਟ ਦੇ ਪਹਿਲੇ ਦਿਨ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ, ਜਿਸ ਵਿੱਚ ਸੈੱਟ ਤੋਂ ਕਈ ਬੀ.ਟੀ.ਐੱਸ. (BTS) ਪਲਾਂ ਨੂੰ ਜੋੜਿਆ ਗਿਆ।
ਕਰੀਨਾ ਨੇ ਕੈਪਸ਼ਨ ਵਿੱਚ ਲਿਖਿਆ, "ਦਿਨ 1। ਮੇਰੀ 68ਵੀਂ ਫਿਲਮ 'ਦਾਇਰਾ' ਸਭ ਤੋਂ ਸ਼ਾਨਦਾਰ @meghnagulzar ਅਤੇ @therealprithvi ਦੇ ਨਾਲ... ਆਪਣਾ ਆਸ਼ੀਰਵਾਦ ਦਿਓ।"
ਫਿਲਮ ਦੇ ਪਹਿਲੇ ਦਿਨ ਪੂਜਾ ਸਮਾਰੋਹ ਆਯੋਜਿਤ ਕਰਨ ਤੋਂ ਲੈ ਕੇ ਨਿਰਦੇਸ਼ਕ ਮੇਘਨਾ ਗੁਲਜ਼ਾਰ ਨਾਲ ਸੀਨ ਬਾਰੇ ਚਰਚਾ ਕਰਨ, ਲੁੱਕ ਟੈਸਟ ਕਰਨ, ਸੀਨ ਸ਼ੂਟ ਕਰਨ ਅਤੇ ਸਕ੍ਰਿਪਟਾਂ ਪੜ੍ਹਨ ਤੱਕ, ਅਦਾਕਾਰਾ ਨੇ ਆਪਣੀਆਂ ਤਿਆਰੀਆਂ ਦੀ ਇੱਕ ਨਿੱਜੀ ਝਲਕ ਪੇਸ਼ ਕੀਤੀ। ਇੱਕ ਖ਼ਾਸ ਗੱਲ ਇਹ ਰਹੀ ਕਿ ਅਨੁਭਵੀ ਗੀਤਕਾਰ ਗੁਲਜ਼ਾਰ ਵੀ ਸੈੱਟ 'ਤੇ ਪਹੁੰਚੇ ਅਤੇ ਟੀਮ ਨਾਲ ਗੱਲਬਾਤ ਕੀਤੀ।
ਇਸੇ ਤਰ੍ਹਾਂ ਪ੍ਰਿਥਵੀਰਾਜ ਨੇ ਆਪਣੀ ਪੋਸਟ ਵਿੱਚ ਉਤਸ਼ਾਹ ਦੀ ਭਾਵਨਾ ਜ਼ਾਹਰ ਕਰਦਿਆਂ ਲਿਖਿਆ, "#Daayra ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਈ ਹੈ। ਇੱਕ ਨਵੀਂ ਕਹਾਣੀ, ਇੱਕ ਨਵੀਂ ਯਾਤਰਾ ਜੋ ਬਰਾਬਰ ਹਿੱਸਿਆਂ ਵਿੱਚ ਚੁਣੌਤੀਪੂਰਨ ਅਤੇ ਰੋਮਾਂਚਕ ਹੈ। ਇਸ ਦੁਨੀਆ ਵਿੱਚ ਕਦਮ ਰੱਖਣ ਲਈ ਬਹੁਤ ਉਤਸ਼ਾਹਿਤ ਹਾਂ।" -ਏਐਨਆਈ