ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਵੜ ਯਾਤਰਾ ਵਿਵਾਦ: ਕੰਗਨਾ ਨੇ ਸੋਨੂ ਸੂਦ ਦੇ ਸਟੈਂਡ ’ਤੇ ਸਵਾਲ ਉਠਾਏ

ਮੁੰਬਈ, 20 ਜੁਲਾਈ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਅਦਾਕਾਰ ਸੋਨੂ ਸੂਦ ਵੱਲੋਂ ਕਾਂਵੜ ਯਾਤਰਾ ਦੇ ਰਸਤਿਆਂ ’ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਬਾਹਰ ਮਾਲਕਾਂ ਦੇ ਨਾਮ ਲਿਖੇ ਜਾਣ ਦੇ ਯੂਪੀ ਸਰਕਾਰ ਦੇ ਨਿਰਦੇਸ਼ਾਂ ਖ਼ਿਲਾਫ਼ ਲਏ ਸਟੈਂਡ ’ਤੇ ਸਵਾਲ ਖੜ੍ਹੇ ਕੀਤੇ...
Advertisement

ਮੁੰਬਈ, 20 ਜੁਲਾਈ

ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਅਦਾਕਾਰ ਸੋਨੂ ਸੂਦ ਵੱਲੋਂ ਕਾਂਵੜ ਯਾਤਰਾ ਦੇ ਰਸਤਿਆਂ ’ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਬਾਹਰ ਮਾਲਕਾਂ ਦੇ ਨਾਮ ਲਿਖੇ ਜਾਣ ਦੇ ਯੂਪੀ ਸਰਕਾਰ ਦੇ ਨਿਰਦੇਸ਼ਾਂ ਖ਼ਿਲਾਫ਼ ਲਏ ਸਟੈਂਡ ’ਤੇ ਸਵਾਲ ਖੜ੍ਹੇ ਕੀਤੇ ਹਨ। ਸੋਨੂ ਸੂਦ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਕਿਹਾ ਹੈ ਕਿ ਦੁਕਾਨਾਂ ਦੇ ਬਾਹਰ ‘ਇਨਸਾਨੀਅਤ’ ਲਿਖਿਆ ਜਾਣਾ ਚਾਹੀਦਾ ਹੈ। ਕੰਗਨਾ ਨੇ ਕਿਹਾ ਕਿ ਉਹ ਮੰਨਦੀ ਹੈ ਕਿ ‘ਹਲਾਲ’ ਨੂੰ ‘ਇਨਸਾਨੀਅਤ’ ਨਾਲ ਬਦਲਿਆ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਫਿਲਮ ਲੇਖਕ ਜਾਵੇਦ ਅਖ਼ਤਰ ਨੇ ਵੀ ਮੁਜ਼ੱਫਰਨਗਰ ਪ੍ਰਸ਼ਾਸਨ ਦੀ ਤਿੱਖੀ ਆਲੋਚਨਾ ਕੀਤੀ ਸੀ। ਉਨ੍ਹਾਂ ‘ਐਕਸ’ ’ਤੇ ਲਿਖਿਆ ਸੀ,‘‘ਦੁਕਾਨਾਂ ਦੇ ਬਾਹਰ ਨਾਮ ਕਿਉਂ ਲਿਖੇ ਜਾਣੇ ਚਾਹੀਦੇ ਹਨ? ਜਰਮਨੀ ’ਚ ਨਾਜ਼ੀ ਖਾਸ ਦੁਕਾਨਾਂ ਅਤੇ ਘਰਾਂ ’ਤੇ ਇਕ ਨਿਸ਼ਾਨ ਲਾਇਆ ਕਰਦੇ ਸਨ ਅਤੇ ਹੁਣ ਉਹੋ ਜਿਹੇ ਹੱਥਕੰਡੇ ਯੂਪੀ ’ਚ ਵੀ ਅਪਣਾਏ ਜਾ ਰਹੇ ਹਨ।’’ -ਏਐੱਨਆਈ

Advertisement

Advertisement
Show comments