ਕੰਗਨਾ ਰਣੌਤ ਨੇ ਅਗਲੀ ਫ਼ਿਲਮ ‘ਭਾਰਤ ਭਾਗਿਆ ਵਿਧਾਤਾ’ ਦਾ ਐਲਾਨ ਕੀਤਾ
ਨਵੀਂ ਦਿੱਲੀ, 3 ਸਤੰਬਰ Kangana Ranaut New Movie: ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਤੋਂ ਫਿਲਮ ‘ਐਮਰਜੈਂਸੀ’ ਨੂੰ ਮਨਜ਼ੂਰੀ ਮਿਲਣ ਦੇ ਇੰਤਜ਼ਾਰ ਦੌਰਾਨ ਅਦਾਕਾਰਾ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਆਪਣੀ ਨਵੀਂ ਫ਼ਿਲਮ ‘ਭਾਰਤ ਭਾਗਿਆ ਵਿਧਾਤਾ’ ਦਾ ਐਲਾਨ ਕੀਤਾ ਹੈ। ਨਿਰਮਾਤਾਵਾਂ ਦੇ...
Advertisement
ਨਵੀਂ ਦਿੱਲੀ, 3 ਸਤੰਬਰ
Kangana Ranaut New Movie: ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਤੋਂ ਫਿਲਮ ‘ਐਮਰਜੈਂਸੀ’ ਨੂੰ ਮਨਜ਼ੂਰੀ ਮਿਲਣ ਦੇ ਇੰਤਜ਼ਾਰ ਦੌਰਾਨ ਅਦਾਕਾਰਾ ਕੰਗਨਾ ਰਣੌਤ ਨੇ ਮੰਗਲਵਾਰ ਨੂੰ ਆਪਣੀ ਨਵੀਂ ਫ਼ਿਲਮ ‘ਭਾਰਤ ਭਾਗਿਆ ਵਿਧਾਤਾ’ ਦਾ ਐਲਾਨ ਕੀਤਾ ਹੈ। ਨਿਰਮਾਤਾਵਾਂ ਦੇ ਅਨੁਸਾਰ ਫਿਲਮ ਦਾ ਉਦੇਸ਼ ਮਜ਼ਦੂਰ ਜਮਾਤ ਦੇ ਨਾਇਕਾਂ ਦੇ ਅਣਮੁੱਲੇ ਯੋਗਦਾਨ ਨੂੰ ਉਜਾਗਰ ਕਰਨਾ ਹੈ, ਜੋ ਕਿ ਪਰਦੇ ਦੇ ਪਿੱਛੇ ਅਣਥੱਕ ਮਿਹਨਤ ਕਰਦੇ ਹਨ। ਯੂਨੋਆ ਫਿਲਮਜ਼ ਅਤੇ ਫਲੋਟਿੰਗ ਰੌਕਸ ਐਂਟਰਟੇਨਮੈਂਟ ਦੁਆਰਾ ਬਣਾਈ ਜਾਣ ਵਾਲੀ "ਭਾਰਤ ਭਾਗਿਆ ਵਿਧਾਤਾ" ਨੂੰ ਮਨੋਜ ਤਾਪੜੀਆ ਲਿਖਣਗੇ ਅਤੇ ਨਿਰਦੇਸ਼ਿਤ ਕਰਨਗੇ। ਰਣੌਤ ਨੇ ਇੱਕ ‘ਐਕਸ’ ਪੋਸਟ ਵਿੱਚ ਇਹ ਜਾਣਾਕਰੀ ਸਾਂਝੀ ਕੀਤੀ ਹੈ। -ਪੀਟੀਆਈ
Advertisement
Advertisement