'ਕਲਕੀ 2898 ਏਡੀ' ਨੇ ਕੋਮਾਂਤਰੀ ਪੱਧਰ 'ਤੇ 500 ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕੀਤਾ
ਨਵੀਂ ਦਿੱਲੀ, 1 ਜੁਲਾਈ ਨਿਰਦੇਸ਼ਕ ਨਾਗ ਅਸ਼ਿਵਨ ਦੀ ਫ਼ਿਲਮ ਕਲਕੀ 2898 ਏਡੀ ਨੇ ਆਪਣੀ ਸ਼ੁਰੂਆਤੀ ਹਫ਼ਤੇ ਦੌਰਾਨ ਦੁਨੀਆ ਭਰ ਵਿਚ 555 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਕਰੀਬ 600 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਵਿਚ ਪ੍ਰਭਾਸ,...
Advertisement
ਨਵੀਂ ਦਿੱਲੀ, 1 ਜੁਲਾਈ
ਨਿਰਦੇਸ਼ਕ ਨਾਗ ਅਸ਼ਿਵਨ ਦੀ ਫ਼ਿਲਮ ਕਲਕੀ 2898 ਏਡੀ ਨੇ ਆਪਣੀ ਸ਼ੁਰੂਆਤੀ ਹਫ਼ਤੇ ਦੌਰਾਨ ਦੁਨੀਆ ਭਰ ਵਿਚ 555 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਕਰੀਬ 600 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਫ਼ਿਲਮ ਵਿਚ ਪ੍ਰਭਾਸ, ਦੀਪੀਕਾ ਪਾਦੁਕੋਣ, ਅਮਿਤਾਭ ਬੱਚਨ ਅਤੇ ਕਮਲ ਹਸਨ ਨੇ ਭੁਮੀਕਾ ਅਦਾ ਕੀਤੀ ਹੈ। ਵੈਜਯੰਤੀ ਮੂਵੀਜ਼ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ 'ਐਕਸ' 'ਤੇ ਸਾਂਝੀ ਕੀਤੀ। ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਸਭ ਤੋਂ ਮਹਿੰਗੀ ਕਹੀ ਜਾ ਰਹੀ ਇਹ ਫ਼ਿਲਮ ਉੱਤਰੀ ਅਮਰੀਕਾ ਵਿਚ ਪਹਲੇ ਹਫ਼ਤੇ ਦੌਰਾਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਬਣ ਗਈ ਹੈ।ਉੱਧਰ ਮੁੰਬਈ ਵਿਚ ਅਦਾਕਾਰ ਅਮਿਤਾਭ ਬੱਚਨ ਆਪਣੇ ਪੁੱਤਰ ਅਭਿਸ਼ੇਕ ਬੱਚਨ ਨਾਲ ਕਲਕੀ ਫ਼ਿਲਮ ਦੇਖਣ ਪੁੱਜੇੇ। ਜਿਸ ਸਬੰਧੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਤੇ ਵੀ ਤਸਵੀਰਾਂ ਸਾਂਝੀਆਂ ਕੀਤੀਆਂ। -ਪੀਟੀਆਈ
Advertisement
Advertisement