ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੌਹਨ ਅਬਰਾਹਮ ਦੀ ‘ਦਿ ਡਿਪਲੋਮੈਟ’ ਅਗਲੇ ਸਾਲ ਜਨਵਰੀ ਵਿੱਚ ਹੋਵੇਗੀ ਰਿਲੀਜ਼

ਮੁੰਬਈ: ਬੌਲੀਵੁੱਡ ਅਦਾਕਾਰ ਜੌਹਨ ਅਬਰਾਹਮ ਦੀ ਫਿਲਮ ‘ਦਿ ਡਿਪਲੋਮੈਟ’ ਅਗਲੇ ਸਾਲ 11 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਇਥੇ ਫਿਲਮ ਦੇ ਨਿਰਮਾਤਾਵਾਂ ਵੱਲੋਂ ਸਾਂਝੀ ਕੀਤੀ ਗਈ ਹੈ। ਸ਼ਿਵਮ ਨਾਇਰ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਜੌਹਨ...
Advertisement

ਮੁੰਬਈ: ਬੌਲੀਵੁੱਡ ਅਦਾਕਾਰ ਜੌਹਨ ਅਬਰਾਹਮ ਦੀ ਫਿਲਮ ‘ਦਿ ਡਿਪਲੋਮੈਟ’ ਅਗਲੇ ਸਾਲ 11 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਇਹ ਜਾਣਕਾਰੀ ਅੱਜ ਇਥੇ ਫਿਲਮ ਦੇ ਨਿਰਮਾਤਾਵਾਂ ਵੱਲੋਂ ਸਾਂਝੀ ਕੀਤੀ ਗਈ ਹੈ। ਸ਼ਿਵਮ ਨਾਇਰ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਜੌਹਨ ਅਬਰਾਹਮ ਇੱਕ ਉੱਚ ਸਰਕਾਰੀ ਅਧਿਕਾਰੀ ਦੇੇ ਕਿਰਦਾਰ ਵਿੱਚ ਦਿਖਾਈ ਦੇਵੇਗਾ। ਇਸ ਫਿਲਮ ਦੀ ਪਟਕਥਾ ਰਿਤੇਸ਼ ਸ਼ਾਹ ਵੱਲੋਂ ਲਿਖੀ ਗਈ ਹੈ, ਜੋ ਇਸ ਤੋਂ ਪਹਿਲਾਂ ‘ਫੋਰਸ’, ‘ਬਾਟਲਾ ਹਾੳੂਸ’, ‘ਰੌਕੀ ਹੈਂਡਸਮ’, ‘ਡੀ-ਡੇਅ’ ਤੇ ‘ਪਿੰਕ’ ਵਰਗੀਆਂ ਫਿਲਮਾਂ ਦੇ ਚੁੱਕਿਆ ਹੈ। ਇਹ ਪ੍ਰਾਜੈਕਟ ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ ਦੇ ਟੀ-ਸੀਰੀਜ਼, ਜੌਹਨ ਅਬਰਾਹਮ ਦੇ ਜੇਏ ਐਂਟਰਟੇਨਮੈਂਟ, ਵਿਪੁਲ ਡੀ ਸ਼ਾਹ, ਅਸ਼ਵਿਨ ਵਾਰਦੇ, ਵਾਕੂ ਫਿਲਮਜ਼ ਦੇ ਰਾਜੇਸ਼ ਬਹਿਲ, ਫਾਰਚੂਨ ਪਿਕਚਰਜ਼ ਦੇ ਸਮੀਰ ਦੀਕਸ਼ਿਤ ਤੇ ਜਾਤਿਸ਼ ਵਰਮਾ ਅਤੇ ਸੀਤਾ ਫਿਲਮਜ਼ ਦੇ ਰਾਕੇਸ਼ ਡਾਂਗ ਵੱਲੋਂ ਪ੍ਰੋਡਿੳੂਸ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੌਹਨ ਅਬਰਾਹਮ ਸ਼ਾਹਰੁਖ਼ ਖ਼ਾਨ ਦੀ ਫਿਲਮ ‘ਪਠਾਨ’ ਵਿੱਚ ਦਿਖਾਈ ਦਿੱਤਾ ਸੀ ਅਤੇ ਇਸ ਦੇ ਨਾਲ ਹੀ ਉਸ ਦੀ ਫਿਲਮ ‘ਤਹਿਰਾਨ’ ਵੀ ਛੇਤੀ ਹੀ ਰਿਲੀਜ਼ ਹੋਣ ਜਾ ਰਹੀ ਹੈ। -ਪੀਟੀਆਈ

Advertisement
Advertisement
Tags :
The Deplomet Jhonਅਗਲੇਅਬਰਾਹਮਹੋਵੇਗੀਜਨਵਰੀਜੌਹਨਡਿਪਲੋਮੈਟਰਿਲੀਜ਼ਵਿੱਚ