ਫਿਲਮ ਬੰਦਰ ਵਿੱਚ ਕਿਰਦਾਰ ਨਿਭਾਉਣਾ ਮੇਰੀ ਖੁਸ਼ਕਿਸਮਤੀ: ਬੌਬੀ ਦਿਓਲ
ਬੌਬੀ ਇਸ ਫਿਲਮ ਵਿੱਚ ਪਹਿਲੀ ਵਾਰ ਅਨੁਰਾਗ ਕਸ਼ਯਪ ਨਾਲ ਕੰਮ ਕਰ ਰਹੇ ਹਨ। ਇਸ ਨੂੰ ਹਾਲ ਹੀ ਵਿੱਚ ਟੋਰਾਂਟੋ ਅੰਤਰਰਾਸ਼ਟਰੀ ਫਿਲਮ ਮਹੋਤਸਵ (TIFF) ਵਿੱਚ ਦਿਖਾਇਆ ਗਿਆ ਸੀ।
ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ।
ਦਿਓਲ ਨੇ 'ਪੀਟੀਆਈ-ਭਾਸ਼ਾ' ਨੂੰ ਦੱਸਿਆ, ‘‘ਅਸੀਂ ਸਾਰੇ ਅਜਿਹੇ ਕਿਰਦਾਰ ਨਿਭਾਉਣ ਦਾ ਸੁਪਨਾ ਦੇਖਦੇ ਹਾਂ ਜੋ ਸਾਡੇ ਅੰਦਰੋਂ ਸਭ ਤੋਂ ਵਧੀਆ ਪ੍ਰਦਰਸ਼ਨ ਨੂੰ ਬਾਹਰ ਲਿਆਉਣ, ਪਰ ਅਜਿਹੇ ਮੌਕੇ ਆਸਾਨੀ ਨਾਲ ਨਹੀਂ ਮਿਲਦੇ। ਇਸ ਫਿਲਮ ਉਦਯੋਗ ਵਿੱਚ ਸਭ ਤੋਂ ਵੱਡਾ ਸੰਘਰਸ਼ ਆਪਣੀ ਅਸਲ ਕਾਬਲੀਅਤ ਲਈ ਪਛਾਣ ਪ੍ਰਾਪਤ ਕਰਨਾ ਹੈ। ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ।’’
"ਐਨੀਮਲ" ਵਰਗੀਆਂ ਫਿਲਮਾਂ ਅਤੇ 'ਆਸ਼ਰਮ' ਪ੍ਰੋਗਰਾਮ ਦੇ ਨਾਲ-ਨਾਲ ਹਾਲ ਹੀ ਵਿੱਚ ‘The Ba***ds of Bollywood’ ਵਿੱਚ ਆਪਣੇ ਪ੍ਰਦਰਸ਼ਨ ਲਈ ਪ੍ਰਸ਼ੰਸਾ ਖੱਟਣ ਵਾਲੇ ਦਿਓਲ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀਆਂ ਫਿਲਮਾਂ TIFF ਵਰਗੇ ਵੱਕਾਰੀ ਫਿਲਮ ਸਮਾਰੋਹ ਵਿੱਚ ਦਿਖਾਈਆਂ ਜਾਣਗੀਆਂ।
ਨਿਖਿਲ ਦ੍ਵਿਵੇਦੀ ਦੁਆਰਾ ਨਿਰਮਿਤ ‘ਬੰਦਰ’ ਵਿੱਚ ਸਾਨਿਆ ਮਲਹੋਤਰਾ, ਸਬਾ ਆਜ਼ਾਦ ਅਤੇ ਸਪਨਾ ਪੱਬੀ ਵੀ ਹਨ।