ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਮਤਿਆਜ਼ ਦੀ ‘ਅਮਰ ਸਿੰਘ ਚਮਕੀਲਾ’ ਨੇ ਸਕਰੀਨਰਾਈਟਰਜ਼ ਐਸੋਸੀਏਸ਼ਨ ਐਵਾਰਜ਼ ’ਚ ਤਿੰਨ ਪੁਰਸਕਾਰ ਜਿੱਤੇ

ਨਿਰਦੇਸ਼ਕ ਇਮਤਿਆਜ਼ ਅਲੀ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਸਕਰੀਨਰਾਈਟਰਜ਼ ਐਸੋਸੀਏਸ਼ਨ ਐਵਾਰਡਜ਼ ਦੇ 6ਵੇਂ ਐਡੀਸ਼ਨ ਵਿੱਚ ਤਿੰਨ ਪ੍ਰਮੁੱਖ ਸਨਮਾਨ ਮਿਲੇ ਹਨ। ਸ਼ਨਿੱਚਰਵਾਰ ਨੂੰ ਮੁੰਬਈ ਵਿਚ ਕਰਵਾਏ ਸਮਾਗਮ ਦੌਰਾਨ 2024 ਦੀਆਂ ਸ਼ਾਨਦਾਰ ਫਿਲਮਾਂ, ਲੜੀਵਾਰਾਂ ਅਤੇ ਟੀਵੀ ਸ਼ੋਅਜ਼ ਨੂੰ ਵੱਖ ਵੱਖ ਸ਼੍ਰੇਣੀਆਂ...
ਫੋਟੋ: Instagram/@imtiazaliofficial
Advertisement

ਨਿਰਦੇਸ਼ਕ ਇਮਤਿਆਜ਼ ਅਲੀ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਸਕਰੀਨਰਾਈਟਰਜ਼ ਐਸੋਸੀਏਸ਼ਨ ਐਵਾਰਡਜ਼ ਦੇ 6ਵੇਂ ਐਡੀਸ਼ਨ ਵਿੱਚ ਤਿੰਨ ਪ੍ਰਮੁੱਖ ਸਨਮਾਨ ਮਿਲੇ ਹਨ।

ਸ਼ਨਿੱਚਰਵਾਰ ਨੂੰ ਮੁੰਬਈ ਵਿਚ ਕਰਵਾਏ ਸਮਾਗਮ ਦੌਰਾਨ 2024 ਦੀਆਂ ਸ਼ਾਨਦਾਰ ਫਿਲਮਾਂ, ਲੜੀਵਾਰਾਂ ਅਤੇ ਟੀਵੀ ਸ਼ੋਅਜ਼ ਨੂੰ ਵੱਖ ਵੱਖ ਸ਼੍ਰੇਣੀਆਂ ਵਿਚ ਪੁਰਸਕਾਰ ਦਿੱਤੇ ਗਏ।

Advertisement

ਪ੍ਰੈਸ ਰਿਲੀਜ਼ ਮੁਤਾਬਕ ਸਕਰੀਨਰਾਈਟਰਾਂ ਦੀ 15 ਮੈਂਬਰੀ ਜਿਊਰੀ ਨੇ ਸੱਤ ਮਹੀਨਿਆਂ ਦੀ ਸਖਤ ਮਿਹਨਤ ਮਗਰੋਂ 1,500 ਐਂਟਰੀਆਂ ’ਚੋਂ 15 ਵਰਗਾਂ ਲਈ ਜੇਤੂਆਂ ਦੀ ਚੋਣ ਕੀਤੀ।

ਇਮਤਿਆਜ਼ ਵੱਲੋਂ ਨਿਰਦੇਸ਼ਤ ‘ਅਮਰ ਸਿੰਘ ਚਮਕੀਲਾ’ ਪਿਛਲੇ ਸਾਲ 12 ਅਪਰੈਲ ਨੂੰ ਰਿਲੀਜ਼ ਹੋਈ ਸੀ। ਫ਼ਿਲਮ ਵਿਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਸੀ, ਅਤੇ ਪਰਿਣੀਤੀ ਚੋਪੜਾ ਉਸ ਦੀ ਪ੍ਰੇਮਿਕਾ ਸੀ।

ਫਿਲਮ ਨੂੰ ਚਾਰ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਵਿਚ ਇਸ ਨੇ ਪੁੁਰਸਕਾਰ ਜਿੱਤੇ ਹਨ। ਇਮਤਿਆਜ਼ ਅਤੇ ਉਸ ਦੇ ਸਕਰੀਨਰਾਈਟਰ ਭਰਾ ਸਾਜਿਦ ਅਲੀ ਨੇ ਸਭ ਤੋਂ ਵਧੀਆ ਕਹਾਣੀ ਅਤੇ ਸਭ ਤੋਂ ਵਧੀਆ ਸਕਰੀਨਪਲੇ(ਪਟਕਥਾ) ਲਈ ਦੋ ਟਰਾਫੀਆਂ ਆਪਣੇ ਨਾਮ ਕੀਤੀਆਂ।

ਤੀਜਾ ਪੁਰਸਕਾਰ ਗੀਤਕਾਰ ਇਰਸ਼ਾਦ ਕਾਮਿਲ ਨੂੰ ਫਿਲਮ ਵਿੱਚ ‘ਬਾਜਾ’ ਟਰੈਕ ’ਤੇ ਉਨ੍ਹਾਂ ਦੇ ਕੰਮ ਲਈ ਦਿੱਤਾ ਗਿਆ।

Advertisement
Tags :
#Amar Singh Chamkila#Imtiaz Ali#Screenwriters Association AwardsDiljit DosanjhParineeti Chopra