ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆਈਫਾ-2025: ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਮੰਚ ’ਤੇ ਇਕੱਠੇ ਨਜ਼ਰ ਆਏ

ਜੈਪੁਰ, 8 ਮਾਰਚ ਬੌਲੀਵੁੱਡ ਕਲਾਕਾਰ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਅੱਜ ਇੱਥੇ 25ਵੇਂ ਭਾਰਤੀ ਫ਼ਿਲਮ ਅਕੈਡਮੀ ਐਵਾਰਡਜ਼ (ਆਈਆਈਐੱਫਏ) ’ਚ ਪ੍ਰੈੱਸ ਕਾਨਫਰੰਸ ਮੌਕੇ ਸਟੇਜ ਉੱਤੇ ਇਕੱਠੇ ਨਜ਼ਰ ਆਏ। ਇਨ੍ਹਾਂ ਦੋਵਾਂ ਨੇ 2007 ’ਚ ਵੱਖ ਹੋਣ ਤੋਂ ਪਹਿਲਾਂ ‘36 ਚਾਈਨਾ ਟਾਊਨ’, ‘ਛੁਪ...
Jaipur: Bollwood actors Shahid Kapoor and Kareena Kapoor Khan during the IIFA Awards, in Jaipur, Saturday, March 8, 2025. (PTI Photo) (PTI03_08_2025_000308B)
Advertisement

ਜੈਪੁਰ, 8 ਮਾਰਚ

ਬੌਲੀਵੁੱਡ ਕਲਾਕਾਰ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ ਅੱਜ ਇੱਥੇ 25ਵੇਂ ਭਾਰਤੀ ਫ਼ਿਲਮ ਅਕੈਡਮੀ ਐਵਾਰਡਜ਼ (ਆਈਆਈਐੱਫਏ) ’ਚ ਪ੍ਰੈੱਸ ਕਾਨਫਰੰਸ ਮੌਕੇ ਸਟੇਜ ਉੱਤੇ ਇਕੱਠੇ ਨਜ਼ਰ ਆਏ। ਇਨ੍ਹਾਂ ਦੋਵਾਂ ਨੇ 2007 ’ਚ ਵੱਖ ਹੋਣ ਤੋਂ ਪਹਿਲਾਂ ‘36 ਚਾਈਨਾ ਟਾਊਨ’, ‘ਛੁਪ ਛੁਪ ਕੇ’, ‘ਫ਼ਿਦਾ’ ਤੇ ‘ਜਬ ਵੂਈ ਮੈੱਟ’ ਫ਼ਿਲਮਾਂ ’ਚ ਇਕੱਠੇ ਕੰਮ ਕੀਤਾ ਸੀ। ਇਨ੍ਹਾਂ ਦੋਵਾਂ ਨੇ 2016 ਵਿੱਚ ‘ਉੜਤਾ ਪੰਜਾਬ’ ਫ਼ਿਲਮ ’ਚ ਵੀ ਕੰਮ ਕੀਤਾ ਸੀ ਪਰ ਇਕੱਠੇ ਸਕਰੀਨ ’ਤੇ ਨਜ਼ਰ ਨਹੀਂ ਆਏ ਸਨ।

Advertisement

ਸ਼ਾਹਿਦ ਕਪੂਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਆਈਫਾ ਐਵਾਰਡਜ਼ ਲਈ ਜੈਪੁਰ ਆ ਕੇ ਖੁਸ਼ ਹਾਂ। ਆਈਫਾ ਦੇ 25 ਵਰ੍ਹੇ ਪੂਰੇ ਹੋਣ ’ਤੇ ਵਧਾਈ। ਅਸੀਂ ਬਹੁਤ ਉਤਸ਼ਾਹਿਤ ਹਾਂ ਅਤੇ ਲੋਕਾਂ ਸਾਹਮਣੇ ਲਾਈਵ ਪੇਸ਼ਕਾਰੀ ਦੇਣਾ ਚਾਹੁੰਦੇ ਹਾਂ। ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡਾ ਮਨੋਰੰਜਨ ਕਰਾਂਗੇ।’’

ਕਰੀਨਾ ਕਪੂਰ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਉਹ ਐਵਾਰਡ ਸਮਾਗਮ ’ਚ ਆਪਣੇ ਮਰਹੂਮ ਦਾਦਾ ਅਤੇ ਉੱਘੇ ਫ਼ਿਲਮਸਾਜ਼ ਰਾਜ ਕਪੂਰ ਜਿਨ੍ਹਾਂ ਦੀ ਜਨਮ ਸ਼ਤਾਬਦੀ ਪਿਛਲੇ ਸਾਲ ਮਨਾਈ ਗਈ, ਨੂੰ ਸ਼ਰਧਾਂਜਲੀ ਦੇ ਰਹੀ ਹੈ। ਉਸ ਨੇ ਕਿਹਾ, ‘‘ਮੈਂ ਬਹੁਤ ਉਤਸੁਕ ਹਾਂ। ਮੇਰੇ ਲਈ ਇਹ ਬਹੁਤ ਭਾਵਨਾਤਮਕ ਪਲ ਹੈ। ਮੈਂ ਕੱਲ੍ਹ ਤੱਕ ਦੀ ਉਡੀਕ ਨਹੀਂ ਕਰ ਸਕਦੀ।’’

ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਤੋਂ ਇਲਾਵਾ ਅਦਾਕਾਰ ਕਾਰਤਿਕ ਆਰੀਅਨ, ਬੌਬੀ ਦਿਓਲ, ਫ਼ਿਲਮਸਾਜ਼ ਕਰਨ ਜੌਹਰ ਵੀ ਐਵਾਰਡ ਸਮਾਗਮ ’ਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਹਨ। ਜੌਹਰ ਤੇ ਆਰੀਅਨ ਆਈਫਾ-2025 ਦੀ ਮੇਜ਼ਬਾਨੀ ਕਰਨਗੇ। ਪ੍ਰੈੱਸ ਕਾਨਫਰੰਸ ਦੌਰਾਨ ਸਾਰੇ ਕਲਾਕਾਰਾਂ ਨੇ ਕਿਹਾ ਕਿ ਉਹ ਆਪਣੀ ਪੇਸ਼ਕਾਰੀ ਦੇਣ ਲਈ ਉਤਸੁਕ ਹਨ। ਸਮਾਗਮ ’ਚ ਜੈਦੀਪ ਅਹਿਲਾਵਤ, ਨੋਰਾ ਫ਼ਤੇਹੀ, ਨਿਮਰਤ ਕੌਰ, ਅਲੀ ਫ਼ਜ਼ਲ, ਅਭਿਸ਼ੇਕ ਬੈਨਰਜੀ, ਅਪਾਰਸ਼ਕਤੀ ਖੁਰਾਣਾ ਤੇ ਸ਼੍ਰੇਆ ਘੋਸ਼ਾਲ ਵੀ ਸ਼ਾਮਲ ਹੋਣਗੇ। -ਪੀਟੀਆਈ

Advertisement