I stand firmly with Diljit": Naseeruddin Shahਦਿਲਜੀਤ ਦੋਸਾਂਝ ਦੇ ਹੱਕ ’ਚ ਆਏ ਨਸੀਰੂਦੀਨ ਸ਼ਾਹ
ਨਵੀਂ ਦਿੱਲੀ, 30 ਜੂਨ
Diljit Dosanjh, Sardaar Ji 3ਦਿਲਜੀਤ ਦੋਸਾਂਝ ਆਪਣੀ ਫਿਲਮ ‘ਸਰਦਾਰ ਜੀ 3’ ਵਿਚ Pakistani artist Hania Aamir ਨਾਲ ਕੰਮ ਕਰਨ ਨੂੰ ਲੈ ਕੇ ਵਿਵਾਦ ਵਿਚ ਘਿਰ ਗਿਆ ਹੈ। ਇਸ ਸਭ ਦੇ ਦਰਮਿਆਨ ਉੱਘੇ ਅਦਾਕਾਰ ਨਸੀਰੂਦੀਨ ਸ਼ਾਹ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਸਮਰਥਨ ਵਿਚ ਆ ਗਏ ਹਨ।
ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਵਿਚਕਾਰ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਨਾਲ ਕੰਮ ਕਰਨ ’ਤੇ ਦਿਲਜੀਤ ਨੂੰ ਸੋਸ਼ਲ ਮੀਡੀਆ ਤੇ ਹੋਰਾਂ ਦਾ ਵਿਰੋਧ ਸਹਿਣਾ ਪੈ ਰਿਹਾ ਹੈ। ਹਾਲਾਂਕਿ, ਇਸ ਸਭ ਦੇ ਦਰਮਿਆਨ ਨਸੀਰੂਦੀਨ ਸ਼ਾਹ ਨੇ ਹੁਣ ਦਿਲਜੀਤ ਲਈ ਆਪਣਾ ਸਮਰਥਨ ਜ਼ਾਹਰ ਕਰਦਿਆਂ ਸਪਸ਼ਟ ਕੀਤਾ ਹੈ ਕਿ ਦਿਲਜੀਤ ਫਿਲਮ ਦੀ ਕਾਸਟਿੰਗ ਲਈ ਜ਼ਿੰਮੇਵਾਰ ਨਹੀਂ ਸੀ।
ਨਸੀਰੂਦੀਨ ਨੇ ਲਿਖਿਆ, ‘ਮੈਂ ਦਿਲਜੀਤ ਨਾਲ ਡਟ ਕੇ ਖੜ੍ਹਾ ਹਾਂ। ਜੁਮਲਾ ਪਾਰਟੀ ਉਸ ਨੂੰ ਨਿਸ਼ਾਨਾ ਬਣਾਉਣ ਲਈ ਮੌਕੇ ਦਾ ਇੰਤਜ਼ਾਰ ਕਰ ਰਹੀ ਸੀ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਆਖ਼ਰਕਾਰ ਇਹ ਮੌਕਾ ਮਿਲ ਗਿਆ ਹੈ। ਫਿਲਮ ਦੀ ਕਾਸਟਿੰਗ ਲਈ ਉਹ ਜ਼ਿੰਮੇਵਾਰ ਨਹੀਂ ਸੀ, ਇਸ ਲਈ ਨਿਰਦੇਸ਼ਕ ਜ਼ਿੰਮੇਵਾਰ ਸੀ।
ਦੱਸਣਾ ਬਣਦਾ ਹੈ ਕਿ ਸੰਗੀਤਕਾਰ ਮੀਕਾ ਸਿੰਘ ਨੇ ਦਿਲਜੀਤ ਦੋਸਾਂਝ ਨੂੰ ਉਸ ਦੀ ਆਉਣ ਵਾਲੀ ਫਿਲਮ ‘ਸਰਦਾਰ ਜੀ-3’ ਵਿੱਚ ਪਾਕਿਸਤਾਨੀ ਅਭਿਨੇਤਰੀ ਹਾਨੀਆ ਆਮਿਰ ਨਾਲ ਕੰਮ ਕਰਨ ’ਤੇ ‘ਜਾਅਲੀ ਗਾਇਕ’ ਤੇ ਗੈਰ-ਜ਼ਿੰਮੇਵਾਰ ਆਖਿਆ ਸੀ। ਮੀਕਾ ਸਿੰਘ ਨੇ ਇੰਸਟਾਗ੍ਰਾਮ ’ਤੇ ਲੰਮਾ ਨੋਟ ਸਾਂਝਾ ਕੀਤਾ ਸੀ, ਜਿਸ ’ਚ ਉਸ ਨੇ ਸਰਹੱਦ ਪਾਰ ਦੀ ਅਦਾਕਾਰਾ ਨਾਲ ਸਮੱਗਰੀ ਰਿਲੀਜ਼ ਕਰਨ ’ਤੇ ਦਿਲਜੀਤ ਦੀ ਨਿਖੇਧੀ ਕਰਦਿਆਂ ਉਸ ਨੂੰ ਗੈਰ-ਜ਼ਿੰਮੇਵਾਰ ਆਖਿਆ। ਮੀਕਾ ਨੇ ‘ਦੇਸ਼ ਪਹਿਲਾਂ’ ਸਿਰਲੇਖ ਵਾਲਾ ਨੋਟ ਸਾਂਝਾ ਕਰਦਿਆਂ ਕਿਹਾ, ‘‘ਦੋਸਤੋ ਜਿਵੇਂ ਕਿ ਅਸੀਂ ਜਾਣਦੇ ਹਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਇਸ ਵੇਲੇ ਰਿਸ਼ਤੇ ਠੀਕ ਨਹੀਂ ਚੱਲ ਰਹੇ। ਫਿਰ ਵੀ ਕੁਝ ਲੋਕ ਗੈਰ-ਜ਼ਿੰਮੇਵਾਰਾਨਾ ਕੰਮ ਜਾਰੀ ਰੱਖਦੇ ਹਨ, ਜਦੋਂ ਦੇਸ਼ ਦੀ ਇੱਜ਼ਤ ਦਾ ਸਵਾਲ ਹੋਵੇ ਤਾਂ ਸਰਹੱਦ ਪਾਰ ਦੇ ਕਲਾਕਾਰਾਂ ਨਾਲ ਸਬੰਧਤ ਸਮੱਗਰੀ ਰਿਲੀਜ਼ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਦੋ ਵਾਰ ਸੋਚਣਾ ਚਾਹੀਦਾ ਹੈ।’’ ਮੀਕਾ ਸਿੰਘ ਨੇ ਪਾਕਿਸਤਾਨੀ ਅਦਾਕਾਰ ਫ਼ਵਾਦ ਖ਼ਾਨ ਤੇ ਵਾਣੀ ਕਪੂਰ ਦੀ ਫਿਲਮ ‘ਅਬੀਰ ਗੁਲਾਲ’ ਨੂੰ ਯਾਦ ਕੀਤਾ, ਜਿਸ ’ਤੇ ਇਸ ਸਾਲ ਪਹਿਲਗਾਮ ’ਚ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ’ਚ ਪਾਬੰਦੀ ਲਾ ਦਿੱਤੀ ਸੀ।