ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧਰਮਿੰਦਰ ਦੀ ਮੌਤ ਤੋਂ ਬਾਅਦ ਹੇਮਾ ਮਾਲਿਨੀ ਨੇ ਸਾਂਝੀ ਕੀਤੀ ਭਾਵੁਕ ਪੋਸਟ

ਇਹ ਘਾਟਾ ਬਿਆਨ ਕਰਨਯੋਗ ਨਹੀਂ, ਜੋ ਖਲਾਅ ਪੈਦਾ ਹੋਇਆ ਹੈ ਪੂਰੀ ਜ਼ਿੰਦਗੀ ਲਈ ਰਹੇਗਾ: ਹੇਮਾ ਮਾਲਿਨੀ
Photo Hemamalini/x
Advertisement
ਬਜ਼ੁਰਗ ਅਦਾਕਾਰਾ-ਸਿਆਸਤਦਾਨ ਹੇਮਾ ਮਾਲਿਨੀ ਨੇ ਵੀਰਵਾਰ ਨੂੰ ਆਪਣੇ ਮਰਹੂਮ ਪਤੀ ਧਰਮਿੰਦਰ ਨੂੰ ਇੱਕ ਭਾਵੁਕ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ ਆਪਣਾ ‘ਸਭ ਕੁਝ’ ਦੱਸਦਿਆਂ ਕਿਹਾ, ‘‘ਇੱਕ ਸਾਥੀ, ਗਾਈਡ ਅਤੇ ਦੋਸਤ ਜਿਨ੍ਹਾਂ ਦੇ ਜਾਣ ਨਾਲ ਇੱਕ ਨਾ ਪੂਰੇ ਜਾਣ ਵਾਲੀ ਘਾਟ ਪੈਦਾ ਹੋ ਗਈ ਹੈ।’’77 ਸਾਲਾ ਮਾਲਿਨੀ ਨੇ X 'ਤੇ ਲਿਖਿਆ, "ਮੇਰਾ ਨਿੱਜੀ ਨੁਕਸਾਨ ਵਰਣਨਯੋਗ ਨਹੀਂ ਹੈ ਅਤੇ ਜੋ ਖਲਾਅ ਪੈਦਾ ਹੋਇਆ ਹੈ, ਉਹ ਮੇਰੀ ਬਾਕੀ ਦੀ ਜ਼ਿੰਦਗੀ ਤੱਕ ਰਹੇਗਾ। ਸਾਲਾਂ ਦੀ ਸਾਂਝ ਤੋਂ ਬਾਅਦ, ਮੇਰੇ ਕੋਲ ਬਹੁਤ ਸਾਰੇ ਖਾਸ ਪਲਾਂ ਨੂੰ ਮੁੜ ਜੀਣ ਲਈ ਢੇਰਾਂ ਯਾਦਾਂ ਹਨ।"

ਦਾਕਾਰਾ ਨੇ ਕਈ ਪੁਰਾਣੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਦਹਾਕਿਆਂ ਦੌਰਾਨ ਇਕੱਠੇ ਬਿਤਾਏ ਉਨ੍ਹਾਂ ਦੇ ਜੀਵਨ ਦੇ ਪਲ ਕੈਦ ਹਨ। ਉਨ੍ਹਾਂ ਨੇ ਧਰਮਿੰਦਰ ਨੂੰ ਇੱਕ ਪਿਆਰ ਕਰਨ ਵਾਲੇ ਪਤੀ ਅਤੇ ਉਨ੍ਹਾਂ ਦੀਆਂ ਧੀਆਂ, ਈਸ਼ਾ ਅਤੇ ਅਹਾਨਾ ਦੇ ਪਿਆਰੇ ਪਿਤਾ ਵਜੋਂ ਯਾਦ ਕੀਤਾ।

Advertisement

ਮਾਲਿਨੀ ਨੇ ਕਿਹਾ, "ਧਰਮ ਜੀ। ਉਹ ਮੇਰੇ ਲਈ ਬਹੁਤ ਕੁਝ ਸਨ। ਪਿਆਰ ਕਰਨ ਵਾਲੇ ਪਤੀ, ਸਾਡੀਆਂ ਦੋਵੇਂ ਧੀਆਂ ਈਸ਼ਾ ਅਤੇ ਅਹਾਨਾ ਦੇ ਪਿਆਰੇ ਪਿਤਾ, ਦੋਸਤ, ਮਾਰਗਦਰਸ਼ਕ, ਗਾਈਡ, ਕਵੀ, ਹਰ ਜ਼ਰੂਰਤ ਦੇ ਸਮੇਂ ਮੇਰੇ 'ਗੋ ਟੂ' ਵਿਅਕਤੀ – ਅਸਲ ਵਿੱਚ, ਉਹ ਮੇਰੇ ਲਈ ਸਭ ਕੁਝ ਸਨ! ਅਤੇ ਚੰਗੇ ਅਤੇ ਮਾੜੇ ਸਮੇਂ ਵਿੱਚ ਹਮੇਸ਼ਾ ਰਹੇ।’’

 

ਹੇਮਾ ਮਾਲਿਨੀ, ਜਿਨ੍ਹਾਂ ਨੇ ਧਰਮਿੰਦਰ ਨਾਲ ਸ਼ੋਲੇ, ਸੀਤਾ ਔਰ ਗੀਤਾ ਅਤੇ ਪ੍ਰਤਿਗਿਆ ਵਰਗੀਆਂ ਕਈ ਬਲਾਕਬਸਟਰ ਫਿਲਮਾਂ ਵਿੱਚ ਕੰਮ ਕੀਤਾ, ਨੇ ਕਿਹਾ ਕਿ ਉਨ੍ਹਾਂ ਦੀ ਪ੍ਰਤਿਭਾ ਅਤੇ ਬਹੁਤ ਜ਼ਿਆਦਾ ਪ੍ਰਸਿੱਧੀ ਦੇ ਬਾਵਜੂਦ ਨਿਮਰਤਾ ਅਤੇ ਸਰਵਵਿਆਪੀ ਅਪੀਲ ਨੇ ਉਨ੍ਹਾਂ ਨੂੰ ਇੱਕ ਬੇਮਿਸਾਲ ਵਿਅਕਤੀ ਵਜੋਂ ਪੇਸ਼ ਕੀਤਾ। ਉਨ੍ਹਾਂ ਅੱਗੇ ਕਿਹਾ, "ਫਿਲਮ ਉਦਯੋਗ ਵਿੱਚ ਉਨ੍ਹਾਂ ਦੀ ਸਥਾਈ ਪ੍ਰਸਿੱਧੀ ਅਤੇ ਪ੍ਰਾਪਤੀਆਂ ਹਮੇਸ਼ਾ ਕਾਇਮ ਰਹਿਣਗੀਆਂ।" ਪੀਟੀਆਈ

 

Advertisement
Show comments