ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਉਹ ਮੇਰੇ ਪਰਿਵਾਰ ਦਾ ਹਿੱਸਾ ਸੀ’, ਅਭਿਸ਼ੇਕ ਬੱਚਨ ਮੇਕਅਪ ਆਰਟਿਸਟ ਦੇ ਦੇਹਾਂਤ ’ਤੇ ਹੋਏ ਭਾਵੁਕ !

ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਇੰਸਟਾਗ੍ਰਾਮ ’ਤੇ ਇੱਕ ਭਾਵਪੂਰਨ ਨੋਟ ਵਿੱਚ ਆਪਣੇ ਮੇਕਅੱਪ ਆਰਟਿਸਟ ਅਸ਼ੋਕ ਸਾਵੰਤ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ। ਅਭਿਸ਼ੇਕ ਨੇ ਅਸ਼ੋਕ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ: ਇੱਕ ਉਨ੍ਹਾਂ ਦੀ ਨਵੀ ਫ਼ਿਲਮ ‘ਕਾਲੀਧਰ ਲਾਪਤਾ’ ਦੇ ਸੈੱਟ ਤੋਂ...
ਫੋਟੋ: ਇੰਸਟਾਗ੍ਰਾਮ।
Advertisement

ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਇੰਸਟਾਗ੍ਰਾਮ ’ਤੇ ਇੱਕ ਭਾਵਪੂਰਨ ਨੋਟ ਵਿੱਚ ਆਪਣੇ ਮੇਕਅੱਪ ਆਰਟਿਸਟ ਅਸ਼ੋਕ ਸਾਵੰਤ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ।

ਅਭਿਸ਼ੇਕ ਨੇ ਅਸ਼ੋਕ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ: ਇੱਕ ਉਨ੍ਹਾਂ ਦੀ ਨਵੀ ਫ਼ਿਲਮ ‘ਕਾਲੀਧਰ ਲਾਪਤਾ’ ਦੇ ਸੈੱਟ ਤੋਂ ਅਤੇ ਇੱਕ ਪੁਰਾਣੀ ਤਸਵੀਰ 2012 ਦੀ ਫ਼ਿਲਮ ‘ਬੋਲ ਬੱਚਨ’ ਦੇ ਸੈੱਟ ਤੋਂ।

Advertisement

ਅਦਾਕਾਰ ਨੇ ਲਿਖਿਆ, “ ਅਸ਼ੋਕ ਦਾਦਾ ਅਤੇ ਮੈਂ 27 ਸਾਲਾਂ ਤੋਂ ਵੱਧ ਸਮੇਂ ਤੋਂ ਇਕੱਠੇ ਕੰਮ ਕੀਤਾ ਹੈ। ਉਹ ਮੇਰੀ ਪਹਿਲੀ ਫ਼ਿਲਮ ਤੋਂ ਹੀ ਮੇਰਾ ਮੇਕ-ਅੱਪ ਕਰ ਰਹੇ ਸਨ। ਉਹ ਸਿਰਫ਼ ਮੇਰੀ ਟੀਮ ਦਾ ਹਿੱਸਾ ਨਹੀਂ ਸਨ, ਉਹ ਮੇਰੇ ਪਰਿਵਾਰ ਦਾ ਹਿੱਸਾ ਸਨ।”

ਉਨ੍ਹਾਂ ਨੇ ਅੱਗੇ ਲਿਖਿਆ, “ਕੱਲ੍ਹ ਰਾਤ ਅਸੀਂ ਉਨ੍ਹਾਂ ਨੂੰ ਗੁਆ ਦਿੱਤਾ। ਉਹ ਪਹਿਲੇ ਵਿਅਕਤੀ ਸਨ, ਜਿਨ੍ਹਾਂ ਦੇ ਪੈਰ ਮੈਂ ਹਰ ਨਵੀਂ ਫ਼ਿਲਮ ਦੇ ਪਹਿਲੇ ਸ਼ਾਟ ਤੋਂ ਪਹਿਲਾਂ ਛੂਹ ਕੇ ਅਸੀਸ ਲੈਂਦਾ ਸੀ। ਹੁਣ ਤੋਂ ਮੈਨੂੰ ਆਕਾਸ਼ ਵੱਲ ਦੇਖਣਾ ਪਵੇਗਾ ਇਸ ਉਮੀਦ ਵਿੱਚ ਕਿ ਤੁਸੀਂ ਉੱਥੋਂ ਮੈਨੂੰ ਦੇਖ ਰਹੇ ਹੋਵੋਗੇ ਅਤੇ ਮੈਨੂੰ ਅਸੀਸ ਦੇ ਰਹੇ ਹੋਵੋਗੇ।”

ਅਭਿਸ਼ੇਕ ਨੇ ਦੱਸਿਆ ਕਿ ਅਸ਼ੋਕ ਦੇ ਵੱਡੇ ਭਰਾ ਦੀਪਕ, ਉਨ੍ਹਾਂ ਦੇ ਪਿਤਾ ਅਮਿਤਾਭ ਬੱਚਨ ਦੇ ਕਰੀਬ 50 ਸਾਲਾਂ ਤੋਂ ਮੇਕ-ਅੱਪ ਮੈਨ ਰਹੇ ਹਨ।

ਅਭਿਸ਼ੇਕ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਆਰਟਿਸਟ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ।

Advertisement
Show comments