Gold Smuggling: ਅਦਾਕਾਰਾ ਰਾਨਿਆ ਰਾਓ ਨੂੰ 14 ਦਿਨ ਲਈ ਹਿਰਾਸਤ ’ਚ ਭੇਜਿਆ
Actress Ranya Rao remanded to 14 days' judicial custody
Advertisement
ਬੰਗਲੂਰੂ, 10 ਮਾਰਚ
ਸੋਨਾ ਤਸਕਰੀ ਮਾਮਲੇ ਤਹਿਤ ਕੰਨੜ ਅਦਾਕਾਰਾ ਹਰਸ਼ਵਰਧਿਨੀ ਰਾਨਿਆ ਉਰਫ਼ ਰਾਨਿਆ ਰਾਓ ਨੂੰ ਅੱਜ ਆਰਥਿਕ ਅਪਰਾਧਾਂ ਲਈ ਇੱਕ ਵਿਸ਼ੇਸ਼ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
Advertisement
ਅਦਾਕਾਰਾ ਪੁੱਛ ਪੜਤਾਲ ਲਈ ਤਿੰਨ ਦਿਨਾਂ ਵਾਸਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੀ ਹਿਰਾਸਤ ਵਿੱਚ ਸੀ।
ਅੱਜ ਡੀਆਰਆਈ ਅਧਿਕਾਰੀਆਂ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਹ ਰੋ ਪਈ।
ਡੀਆਰਆਈ ਨੇ ਕਿਹਾ ਕਿ ਅਦਾਕਾਰਾ ਨੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਰਾਨਿਆ ਰਾਓ ਤੋਂ 12.56 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਜ਼ਬਤ ਕੀਤੇ ਹਨ।
ਰਾਨਿਆ ਰਾਓ ਸੀਨੀਅਰ ਆਈਪੀਐੱਸ ਅਧਿਕਾਰੀ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ।
ਡੀਜੀਪੀ ਰੈਂਕ ਦੇ ਅਧਿਕਾਰੀ ਇਸ ਵੇਲੇ ਕਰਨਾਟਕ ਰਾਜ ਪੁਲੀਸ ਹਾਊਸਿੰਗ ਅਤੇ Infrastructure Development Corporation ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। -ਪੀਟੀਆਈ
Advertisement