‘ਮਾਹੌਲ ਠੀਕ ਹੈ’ ਤੋਂ ‘ਕੈਰੀ ਔਨ ਜੱਟਾ’ ਤੱਕ: ਯਾਦਾਂ ’ਚ ਸਦੀਵੀਂ ਰਹਿਣਗੇ ਜਸਵਿੰਦਰ ਭੱਲਾ
ਜਸਵਿੰਦਰ ਭੱਲਾ ਦਾ ਨਾਮ ਪੰਜਾਬੀ ਮਨੋਰੰਜਨ ਜਗਤ ਦੇ ਦਿਲਾਂ ਵਿੱਚ ਉੱਕਰਿਆ ਹੋਇਆ ਹੈ, ਨਾ ਸਿਰਫ਼ ਉਨ੍ਹਾਂ ਦੀ ਬਾਕਮਾਲ ਮਖੌਲੀਆ ਟਾਈਮਿੰਗ ਲਈ, ਸਗੋਂ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਲਈ ਵੀ। ਫਿਲਮਾਂ ਦੇ ਵੱਡੇ ਪਰਦੇ ’ਤੇ ਆਉਣ ਤੋਂ ਬਹੁਤ ਪਹਿਲਾਂ ਹੀ ਭੱਲਾ ਸਟੇਜ ਕਾਮੇਡੀ ਵਿੱਚ ਇੱਕ ਪ੍ਰਤੀਕ ਆਵਾਜ਼ ਵਜੋਂ ਸਥਾਪਿਤ ਹੋ ਚੁੱਕੇ ਸਨ। ਉਨ੍ਹਾਂ ਮਸ਼ਹੂਰ ‘ਛਣਕਾਟਾ’ ਲੜੀ ਵਿੱਚ ਚਾਚਾ ਚਤਰ ਸਿੰਘ ਅਤੇ ਭਾਨਾ ਵਰਗੇ ਅਭੁੱਲ ਕਿਰਦਾਰ ਸਿਰਜੇ ਸਨ। 1990 ਦੇ ਦਹਾਕੇ ਵਿੱਚ ਪੰਜਾਬ ਦੇ ਘਰੇਲੂ ਵੀਡੀਓ ਸੱਭਿਆਚਾਰ ਨੇ ਉਨ੍ਹਾਂ ਦੇ ਸਕੈਚਾਂ ਨੂੰ ਲਿਵਿੰਗ-ਰੂਮ ਦੇ ਮੁੱਖ ਹਿੱਸਿਆਂ ਵਿੱਚ ਬਦਲ ਦਿੱਤਾ, ਅਤੇ ਉਨ੍ਹਾਂ ਦੇ ਕਿਰਦਾਰਾਂ ਦੇ ਮਜ਼ੇਦਾਰ ਵਨ-ਲਾਈਨਰ ਜਲਦੀ ਹੀ ਰੋਜ਼ਾਨਾ ਗੱਲਬਾਤ ਦਾ ਹਿੱਸਾ ਬਣ ਗਏ। ਅੱਜ ਵੀ, ਉਹ ਮੀਮ ਫਾਰਵਰਡ ਵਿੱਚ ਦਿਖਾਈ ਦਿੰਦੇ ਹਨ। ਘਰੇਲੂ ਵੀਡੀਓਜ਼ ਵਿੱਚ ਪੰਜਾਬੀ ਗੀਤਾਂ ਦੀਆਂ ਪੈਰੋਡੀਆਂ ਗਾਉਣ ਦੀ ਉਨ੍ਹਾਂ ਦੀ ਯੋਗਤਾ ਕਮਾਲ ਦੀ ਸੀ। ਸਰੋਤਿਆਂ ਨੂੰ ਅਸਲ ਗੀਤ ਨਾਲੋਂ ਉਨ੍ਹਾਂ ਦੀਆਂ ਪੈਰੋਡੀਆਂ ਵਧੇਰੇ ਯਾਦ ਆਉਂਦੀਆਂ ਹਨ।
ਜਿੱਥੋਂ ਤੱਕ ਉਨ੍ਹਾਂ ਦੇ ਫ਼ਿਲਮਾਂ ਵਿਚਲੇ ਸਫ਼ਰ ਦੀ ਗੱਲ ਹੈ, ਦੁੱਲ੍ਹਾ ਭੱਟੀ ਅਤੇ ਜਸਪਾਲ ਭੱਟੀ ਦੀ ਵਿਅੰਗਆਤਮਕ ਫ਼ਿਲਮ "ਮਾਹੌਲ ਠੀਕ ਹੈ" (1999) ਵਿੱਚ ਉਨ੍ਹਾਂ ਦੇ ਸ਼ੁਰੂਆਤੀ ਕਿਰਦਾਰਾਂ ਤੋਂ ਲੈ ਕੇ ‘ਜੱਟ ਐਂਡ ਜੂਲੀਅਟ’, ‘ਸਰਦਾਰ ਜੀ’ ਅਤੇ ‘ਕੈਰੀ ਔਨ ਜੱਟਾ’ ਜਿਹੀਆਂ ਦਰਸ਼ਕਾਂ ਦੀਆਂ ਪਸੰਦੀਦਾ ਫਿਲਮਾਂ ਤੱਕ, ਉਨ੍ਹਾਂ ਨੇ ਛੋਟੀ ਜਿਹੀ ਭੂਮਿਕਾ ਨੂੰ ਵੀ ਯਾਦਗਾਰ ਬਣਾਉਣ ਦੀ ਸਮਰੱਥਾ ਦਿਖਾਈ। ‘ਕੈਰੀ ਔਨ ਜੱਟਾ’ ਵਿੱਚ ਐਡਵੋਕੇਟ ਢਿੱਲੋਂ ਦਾ ਕਿਰਦਾਰ ਪ੍ਰਸ਼ੰਸਕਾਂ ਦੇ ਚੇਤਿਆਂ ਵਿਚ ਅੱਜ ਵੀ ਹੈ ਜਦੋਂ ਕਿ ‘ਸ਼ਿੰਦਾ ਸ਼ਿੰਦਾ ਨੋ ਪਾਪਾ’ (2024) ਵਿੱਚ ਉਨ੍ਹਾਂ ਦੀ ਹਾਲੀਆ ਭੂਮਿਕ ਅਦਾਕਾਰ ਦੀ ਸਥਾਈ ਸਾਰਥਕਤਾ ਦੀ ਸ਼ਾਹਦੀ ਭਰਦੀ ਹੈ।
ਆਪਣੇ ਕਲਾਤਮਕ ਕਰੀਅਰ ਦੇ ਨਾਲ-ਨਾਲ, ਭੱਲਾ ਇੱਕ ਸਤਿਕਾਰਤ ਅਕਾਦਮਿਕ ਵੀ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਉਂਦੇ ਹੋਏ ਉਨ੍ਹਾਂ ਵਿਦਵਤਾ ਨੂੰ ਵਿਅੰਗ ਨਾਲ ਜੋੜਿਆ, ਇਹ ਸਾਬਤ ਕੀਤਾ ਕਿ ਬੁੱਧੀ ਅਤੇ ਹਾਸਰਸ ਇੱਕੋ ਜਿਹੀ ਪ੍ਰਤਿਭਾ ਨਾਲ ਇਕੱਠੇ ਰਹਿ ਸਕਦੇ ਹਨ।