ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯੋਗ ਦਿਵਸ ’ਤੇ ਫਿਲਮੀ ਸਿਤਾਰਿਆਂ ਨੇ ਦਿਖਾਇਆ ਉਤਸ਼ਾਹ

ਮਨੁੱਖ ਨੂੰ ਅੰਦਰੂਨੀ ਤੌਰ ’ਤੇ ਤਾਕਤਵਰ ਬਣਾਉਂਦਾ ਹੈ ਯੋਗ: ਸੁਭਾਸ਼ ਘਈ
ਭਾਜਪਾ ਦੀ ਸੰਸਦ ਮੈਂਬਰ ਅਤੇ ਪ੍ਰਸਿੱਧ ਫਿਲਮ ਅਭਿਨੇਤਰੀ ਹੇਮਾ ਮਾਲਿਨੀ ਵਿਸ਼ਵ ਯੋਗ ਦਿਵਸ ਮੌਕੇ ਮਥੁਰਾ ’ਚ ਯੋਗ ਕਰਦੀ ਹੋਈ। -ਫੋਟੋ: ਪੀਟੀਆਈ
Advertisement

ਮੁੰਬਈ, 21 ਜੂਨ

ਬੌਲੀਵੁੱਡ ਦੀਆਂ ਹਸਤੀਆਂ ਨੇ ਅੱਜ ਉਤਸ਼ਾਹ ਨਾਲ ਕੌਮਾਂਤਰੀ ਯੋਗ ਦਿਵਸ ਮਨਾਇਆ। ਇਸ ਮੌਕੇ ਦਿੱਗਜ ਫਿਲਮਸਾਜ਼ ਸੁਭਾਸ਼ ਘਈ ਨੇ ਯੋਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

Advertisement

ਉਨ੍ਹਾਂ ਕਿਹਾ, ‘‘ਯੋਗ ਮਨੁੱਖ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਦਾ ਹੈ। ਯੋਗ ਮਾਨਸਿਕ ਸਿਹਤ ਲਈ ਬਹੁਤ ਜ਼ਰੂਰੀ ਹੈ। ਯੋਗ ਮਨੁੱਖ ਨੂੰ ਅੰਦਰੂਨੀ ਤੌਰ ’ਤੇ ਤਾਕਤਵਰ ਬਣਾਉਂਦਾ ਹੈ।’’

ਆਪਣੀਆਂ ਹਿੱਟ ਫਿਲਮਾਂ ‘ਕਰਮਾ’, ‘ਸੌਦਾਗਰ’ ਅਤੇ ‘ਰਾਮ ਲਖਨ’ ਤੇ ਹੋਰਾਂ ਲਈ ਜਾਣੇ ਜਾਂਦੇ ਘਈ ਨੇ ਕਿਹਾ, ‘‘ਸਾਡੇ ਪ੍ਰਧਾਨ ਮੰਤਰੀ ਨੇ 10 ਸਾਲ ਪਹਿਲਾਂ ਵਿਦੇਸ਼ਾਂ ਵਿੱਚ ਕੌਮਾਂਤਰੀ ਯੋਗ ਦਿਵਸ ਮਨਾਉਣਾ ਸ਼ੁਰੂ ਕੀਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਸੀ ਕਿ ਸਾਨੂੰ ਸਾਰਿਆਂ ਨੂੰ 21 ਜੂਨ ਦਾ ਦਿਨ ਯੋਗ ਦਿਵਸ ਵਜੋਂ ਮਨਾਉਣਾ ਚਾਹੀਦਾ ਹੈ।’’ ਮੁੰਬਈ ਵਿੱਚ ਕੌਮਾਂਤਰੀ ਯੋਗ ਦਿਵਸ ਸਬੰਧੀ ਕਰਵਾਏ ਸਮਾਗਮ ਵਿੱਚ  ਬੌਲੀਵੁੱਡ ਅਦਾਕਾਰ ਜੈਕੀ ਸ਼ਰਾਫ  ਤੇ ਮੇਘਨਾ ਘਈ ਨੇ ਵੀ  ਸ਼ਿਰਕਤ ਕੀਤੀ। -ਏਐੱਨਆਈ

ਹੇਮਾ ਮਾਲਿਨੀ ਨੇ ਮਥੁਰਾ ਵਿੱਚ ਕੀਤਾ ਯੋਗ

ਅਦਾਕਾਰਾ ਤੋਂ ਰਾਜਸੀ ਆਗੂ ਬਣੀ ਹੇਮਾ ਮਾਲਿਨੀ ਨੇ 10ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਮਥੁਰਾ ਵਿੱਚ ਯੋਗ ਕੀਤਾ। ਉਸ ਨੇ ਗੱਲਬਾਤ ਦੌਰਾਨ ਯੋਗ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਪੂਰੀ ਦੁਨੀਆ ਵਿੱਚ ਯੋਗ ਦਾ ਸੁਨੇਹਾ ਫੈਲਾਇਆ... ਹਰ ਕਿਸੇ ਨੂੰ ਰੋਜ਼ਾਨਾ ਯੋਗ ਕਰਨਾ ਚਾਹੀਦਾ ਹੈ। -ਏਐੱਨਆਈ

Advertisement
Tags :
BollywoodHema maliniInternational Yoga Day
Show comments