ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਸ਼ਹੂਰ ਤਾਮਿਲ ਅਦਾਕਾਰ ਤੇ ਡੀਐੱਮਡੀਕੇ ਦੇ ਸੰਸਥਾਪਕ ਵਿਜੈਕਾਂਤ ਦਾ ਦੇਹਾਂਤ, ਸਰਕਾਰੀ ਸਨਮਾਨ ਨਾਲ ਕੀਤਾ ਜਾਵੇਗਾ ਸਸਕਾਰ

ਚੇਨਈ, 28 ਦਸੰਬਰ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਅੱਜ ਦੇਸੀਆ ਮੁਰਪੋਕੂ ਦ੍ਰਵਿੜ ਕੜਗਮ (ਡੀਐੱਮਡੀਕੇ) ਦੇ ਸੰਸਥਾਪਕ ਨੇਤਾ ਵਿਜੈਕਾਂਤ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਨ ਦਾ ਐਲਾਨ ਕੀਤਾ। ਪੁਰਾਣੇ ਤਮਿਲ ਅਭਿਨੇਤਾ ਵਿਜੈਕਾਂਤ ਦਾ ਅੱਜ ਚੇਨਈ ਦੇ ਹਸਪਤਾਲ...
ਸ੍ਰੀ ਵਿਜੈਕਾਂਤ ਤੇ ਮੁੱਖ ਮੰਤਰੀ ਸਟਾਲਿਨ ਦੀ ਪੁਰਾਣੀ ਤਸਵੀਰ।
Advertisement

ਚੇਨਈ, 28 ਦਸੰਬਰ

Advertisement

ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਅੱਜ ਦੇਸੀਆ ਮੁਰਪੋਕੂ ਦ੍ਰਵਿੜ ਕੜਗਮ (ਡੀਐੱਮਡੀਕੇ) ਦੇ ਸੰਸਥਾਪਕ ਨੇਤਾ ਵਿਜੈਕਾਂਤ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰਨ ਦਾ ਐਲਾਨ ਕੀਤਾ। ਪੁਰਾਣੇ ਤਮਿਲ ਅਭਿਨੇਤਾ ਵਿਜੈਕਾਂਤ ਦਾ ਅੱਜ ਚੇਨਈ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਸਟਾਲਿਨ ਨੇ ਮੌਤ ’ਤੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਉਹ ਅਦਾਕਾਰ ਤੇ ਸਿਆਸਤਦਾਨ ਵਜੋਂ ਸਫ਼ਲ ਸਨ। ਉਨ੍ਹਾਂ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ ਜਾਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Advertisement
Show comments