ENTERTAINMENT: ਬੌਲੀਵੁੱਡ ਸਿਤਾਰਿਆਂ ਨੇ ਕੁਝ ਇਸ ਤਰ੍ਹਾਂ ਮਨਾਈ ਰੱਖੜੀ
‘ਰੱਖੜੀ’ ਭਾਰਤ ਵਿੱਚ ਮਨਾਇਆ ਜਾਣ ਵਾਲਾ ਅਜਿਹਾ ਪ੍ਰਸਿੱਧ ਤਿਉਹਾਰ ਹੈ, ਜਿਸ ਨੁੂੰ ਭੈਣ ਭਰਾ ਆਪਣੇ ਰਿਸ਼ਤੇ ਦੇ ਪ੍ਰਤੀਕ ਵਜੋਂ ਮਨਾਉਂਦੇ ਹਨ।ਦੇਸ਼ ਭਰ ਵਿੱਚ ਅੱਜ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਬੌਲੀਵੁੱਡ ਸਿਤਾਰਿਆ ਨੇ ਵੀ ਇਸ ਮੌਕੇ ਇਸ ਤਿਉਹਾਰ ਨੁੂੰ ਮਨਾਉਂਦਿਆ ਕੁੱਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰ ਅਰਜੁਨ ਕਪੂਰ ਤੋਂ ਲੈ ਕੇ ਰਣਬੀਰ ਕਪੂਰ, ਅਪਾਰਸ਼ਕਤੀ ਖੁਰਾਣਾ ਅਤੇ ਹੋਰ ਬਹੁਤ ਸਾਰੇ ਬਾਲੀਵੁੱਡ ਸਿਤਾਰੇ ਰੱਖੜੀ ਦੇ ਇਸ ਤਿਉਹਾਰ 'ਤੇ ਭੈਣ-ਭਰਾ ਦੇ ਅਟੁੱਟ ਬੰਧਨ ਦਾ ਜਸ਼ਨ ਮਨਾ ਰਹੇ ਹਨ।
ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਆਪਣੀਆਂ ਭੈਣਾਂ ਅੰਸ਼ੁਲਾ, ਜਾਨ੍ਹਵੀ ਅਤੇ ਖੁਸ਼ੀ ਕਪੂਰ ਲਈ ਇੱਕ ਪਿਆਰਾ ਨੋਟ ਲਿਖਿਆ। ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਤਸਵੀਰਾਂ ਦਾ ਇੱਕ ਕੋਲਾਜ ਸਾਂਝਾ ਕੀਤਾ, ਜਿਸ ਵਿੱਚ ਅਰਜੁਨ ਨੇ ਆਪਣੀਆਂ ਛੇ ਭੈਣਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਲਿਖਿਆ, “ਛੇ ਭੈਣਾਂ ਮਤਲਬ ਛੇ ਗੁਣਾ ਡਰਾਮਾ, ਹਫ਼ੜਾ ਦਫ਼ੜੀ, ਲੜਾਈਆਂ ਅਤੇ ਮਜ਼ਾਕ, ਪਰ ਨਾਲ ਹੀ ਖੂਬ ਪਿਆਰ। ਰੱਖੜੀ ਦੀਆਂ ਸ਼ੁਭਕਾਮਨਾਵਾਂ।”
ਅਦਾਕਾਰ ਰਣਬੀਰ ਕਪੂਰ ਦੀ ਭੈਣ ਰਿਧਿਮਾ ਨੇ ਵੀ ਆਪਣੀ ਇੰਟਰਨੈੱਟ ’ਤੇ ਇੱਕ ਖ਼ੁਬਸੂਰਤ ਤਸਵੀਰ ਸਾਂਝੀ ਕੀਤੀ ਜਿਸ ਵਿਚ ਦੋਵਾਂ ਨੇ ਰਿਵਾਇਤੀ ਪਹਿਰਾਵਾ ਪਾਇਆ ਹੋਇਆ ਤੇ ਇਸ ਦੇ ਨਾਲ ਹੀ ਰੱਖੜੀ ਮੁਬਾਰਕ ਵੀ ਲਿਖਿਆ ਹੈ। ਅਪਾਰਸ਼ਕਤੀ ਖੁਰਾਣਾ ਨੇ ਆਪਣੇ ਭੈਣ-ਭਰਾਵਾਂ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਸਦੇ -ਭਰਾ ਆਯੁਸ਼ਮਾਨ ਖੁਰਾਣਾ ਅਤੇ ਭੈਣ-ਭਰਾ ਐਨੀ ਖੁਰਾਣਾ ਅਤੇ ਫੈਰੀ ਖੁਰਾਣਾ ਨਜ਼ਰ ਆਏ। ਉਸਨੇ ਲਿਖਿਆ, “ਰੱਖੜੀ ਦੀਆਂ ਸ਼ੁਭਕਾਮਨਾਵਾਂ।”
ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਰੱਖੜੀ ਦੇ ਇਸ ਤਿਉਹਾਰ ਮੌਕੇ ਆਪਣੀ ਭੈਣ ਸ਼ਮਿਤਾ ਸ਼ੈੱਟੀ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕੈਪਸ਼ਨ ਵਿੱਚ ਲਿਖਿਆ, “ਟੁੰਕੀ ਮੁੰਕੀ।”
ਇਸਤੋਂ ਇਲਾਵਾ ‘ਸੈਯਾਰਾ’ ਦੇ ਸਟਾਰ ਅਹਾਨ ਪਾਂਡੇ ਦੀ ਭੈਣ ਅਲਾਨਾ ਨੇ ਆਪਣੇ ਭਰਾ ਨਾਲ ਆਪਣੇ ਵਿਆਹ ਦਾ ਇੱਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, “ਰੱਖੜੀ ਦੀਆਂ ਮੁਬਾਰਕਾਂ, ਛੋਟੇ ਭਰਾ, ਤੈਨੂੰ ਪਿਆਰ।”
ਅਨੰਨਿਆ ਪਾਂਡੇ ਨੇ ਵੀ ਆਪਣੇ ਭਰਾ ਨੁੂੰ ਇੰਸਟਾਗ੍ਰਾਮ ‘ਤੇ ਰੱਖੜੀ ਦੀਆਂ ਵਧਾਈਆਂ ਦਿੱਤੀਆਂ ਹਨ। ਸੰਜੇ ਦੱਤ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀਆਂ ਭੈਣਾਂ ਪ੍ਰਿਆ ਅਤੇ ਨਮਰਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਲਿਖਿਆ,“ਪ੍ਰਿਆ ਅਤੇ ਅੰਜੂ, ਤੁਹਾਡਾ ਮੇਰੀਆਂ ਭੈਣਾਂ ਦੇ ਰੂਪ ਵਿੱਚ ਹੋਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਆਸ਼ੀਰਵਾਦ ਹੈ। ਮੇਰੀ ਜ਼ਿੰਦਗੀ ਨੂੰ ਪਿਆਰ ਅਤੇ ਤਾਕਤ ਨਾਲ ਭਰਨ ਲਈ ਧੰਨਵਾਦ। ਰੱਖੜੀ ਦੀਆਂ ਮੁਬਾਰਕਾਂ।”
ਰੀਆ ਚੱਕਰਵਰਤੀ ਨੇ ਵੀ ਆਪਣੇ ਛੋਟੇ ਭਰਾ ਸ਼ੌਵਿਕ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਤੋਂ ਇਲਾਵਾਂ ਸਾਰਾ ਅਲੀ ਖਾਨ ਅਤੇ ਇਬਰਾਹੀਮ ਅਲੀ ਖਾਨ, ਹੁਮਾ ਕੁਰੈਸ਼ੀ ਅਤੇ ਸਾਕਿਬ ਸਲੀਮ, ਸੋਹਾ ਅਲੀ ਖਾਨ ਅਤੇ ਸੈਫ਼ ਅਲੀ ਖਾਨ ਤੋਂ ਇਲਾਵਾ ਹੋਰ ਵੀ ਕਈ ਸਿਤਾਰਿਆਂ ਨੇ ਆਪਣੇ ਭੈਣ-ਭਰਾ ਨੁੂੰ ਵਧਾਈਆਂ ਤੇ ਸ਼ੁਭਕਾਮਨਾਵਾਂ ਭੇਜੀਆਂ ਹਨ।