ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Entertainment News: ਅਦਾਕਾਰਾ ਸ਼ਿਲਪਾ ਸ਼ਿਰੋਡਕਰ ਦੀ ਕਾਰ ਹਾਦਸੇ ਦਾ ਸ਼ਿਕਾਰ

ਹਾਦਸੇ ਤੋਂ ਬਾਅਦ ਅਦਾਕਾਰਾ ਨੇ ਚਿੰਤਾ ਕੀਤੀ ਜ਼ਾਹਰ; ਕੁਝ ਵੀ ਹੋ ਸਕਦਾ ਸੀ: ਸ਼ਿਲਪਾ
Advertisement

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ਿਰੋਡਕਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇੱਕ ਨਿੱਜੀ ਬੱਸ ਨੇ ਅਦਾਕਾਰਾ ਦੀ ਕਾਰ ਨੁੂੰ ਟੱਕਰ ਮਾਰੀ। ਹਾਲਾਂਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਨੇ ਦੱਸਿਆ ਕਿ ਉਪਨਗਰੀ ਅੰਧੇਰੀ ਪੂਰਬ ਵਿੱਚ ਵਾਪਰਿਆ ਅਤੇ ਇਸ ਹਾਦਸੇ ਵਿੱਚ ਕਾਰ ਨੁਕਸਾਨੀ ਗਈ। ਇਸ ਹਾਦਸੇ ਵਿੱਚ ਅਦਾਕਾਰਾ ਦੀ ਮਹਿੰਗੀ ਕਾਰ ਦਾ ਪਿਛਲਾ ਹਿੱਸਾ ਟੁੱਟ ਅਤੇ ਸ਼ੀਸ਼ਾ ਟੁੱਟ ਗਿਆ।

ਉਨ੍ਹਾਂ ਦੱਸਿਆ ਕਿ ਜਿਸ ਵੇਲੇ ਕਾਰ ਹਾਦਸੇ ਦਾ ਸ਼ਿਕਾਰ ਹੋਈ ਉਸ ਸਮੇਂ ਅਦਾਕਾਰਾਂ ਸ਼ਿਲਪਾ ਸ਼ਿਰੋਡਕਰ ਆਪਣੀ ਗੱਡੀ ਵਿੱਚ ਨਹੀਂ ਸੀ। ਇਸ ਕਾਰ ਵਿੱਚ ਉਨ੍ਹਾਂ ਦਾ ਸਟਾਫ਼ ਸਵਾਰ ਸੀ।ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisement

'ਬਿੱਗ ਬੌਸ' ਦੀ ਸਾਬਕਾ ਪ੍ਰਤੀਭਾਗੀ ਸ਼ਿਰੋਡਕਰ ਨੇ ਇੰਸਟਾਗ੍ਰਾਮ ’ਤੇ ਸ਼ਿਕਾਇਤ ਦਰਜ ਕਰਨ ਵਿੱਚ ਮਦਦ ਕਰਨ ਲਈ ਮੁੰਬਈ ਪੁਲੀਸ ਦਾ ਧੰਨਵਾਦ ਕੀਤਾ। 51 ਸਾਲਾ ਅਦਾਕਾਰਾ ਨੇ ਆਪਣੀ ਕਾਰ ਨੂੰ ਹੋਏ ਨੁਕਸਾਨ ਦੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ।

ਉਸਨੇ ਪੋਸਟ ਵਿੱਚ ਕਿਹਾ,“ਮੁੰਬਈ ਪੁਲਿਸ ਦਾ ਧੰਨਵਾਦ, ਉਨ੍ਹਾਂ ਨੇ ਬਿਨਾਂ ਕਿਸੇ ਸਮੱਸਿਆ ਦੇ ਸ਼ਿਕਾਇਤ ਦਰਜ ਕਰਨ ਵਿੱਚ ਮੇਰੀ ਮਦਦ ਕੀਤੀ। ਪਰ ਬੱਸ ਕੰਪਨੀ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰਦੀ ਹੈ। ਸ਼ੁਕਰ ਹੈ ਮੇਰਾ ਸਟਾਫ ਠੀਕ ਹੈ ਅਤੇ ਸੁਰੱਖਿਅਤ ਹੈ ਪਰ ਕੁਝ ਵੀ ਹੋ ਸਕਦਾ ਸੀ।”

Advertisement
Tags :
Actress Shilpa ShirodkarsCar AccidentsMumbai Car AccidentsShilpa Shirodkars