ਰਾਜ ਕੁੰਦਰਾ-ਸ਼ਿਲਪਾ ਸ਼ੈਟੀ ਧੋਖਾਧੜੀ ਮਾਮਲੇ ’ਚ ਏਕਤਾ ਕਪੂਰ ਤੇ ਬਿਪਾਸ਼ਾ ਬਸੂ ਤੋਂ ਹੋ ਸਕਦੀ ਹੈ ਪੁੱਛ ਪੜਤਾਲ
ਇੱਕ ਸੂਤਰ ਨੇ ਦੱਸਿਆ, ‘‘ਅਸੀਂ ਪੁੱਛਾਂਗੇ ਕਿ ਉਨ੍ਹਾਂ ਨੂੰ ਕਿੰਨਾ ਤੇ ਕਿਸ ਰੂਪ ਵਿੱਚ ਭੁਗਤਾਨ ਕੀਤਾ ਗਿਆ ਸੀ ਅਤੇ ਕੀ ਉਨ੍ਹਾਂ ਦੇ ਲੈਣ-ਦੇਣ ਵਿੱਚ ਕੋਈ ਬੇਨਿਯਮੀਆਂ ਸਨ।’’
ਲੋਟਸ ਕੈਪੀਟਲ ਫਾਈਨੈਂਸ ਸਰਵਿਸਿਜ਼ ਦੇ ਡਾਇਰੈਕਟਰ ਕਾਰੋਬਾਰੀ ਦੀਪਕ ਕੋਠਾਰੀ ਨੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ’ਤੇ ਟੈਲੀਸ਼ਾਪਿੰਗ ਉੱਦਮ ਨਾਲ ਜੁੜੇ ਕਰਜ਼ੇ-ਕਮ-ਨਿਵੇਸ਼ ਸੌਦੇ ਵਿੱਚ 60.4 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਉਸ ਦੀ ਸ਼ਿਕਾਇਤ ਦੇ ਆਧਾਰ ’ਤੇ EOW ਨੇ ਇੱਕ ਕੇਸ ਦਰਜ ਕੀਤਾ ਹੈ ਅਤੇ ਰਾਜ ਕੁੰਦਰਾ ਦੇ ਵਿੱਤੀ ਰਿਕਾਰਡਾਂ ਦੀ ਜਾਂਚ ਕੀਤੀ ਜਾ ਰਹੀ ਹੈ।
EOW ਨੇ ਬੈਸਟ ਡੀਲ ਟੀਵੀ ’ਤੇ ਪ੍ਰਸਾਰਿਤ ਸ਼ੋਅ ਅਤੇ ਪ੍ਰਚਾਰ ਸਮੱਗਰੀ ਦੀਆਂ ਕਾਪੀਆਂ ਵੀ ਮੰਗੀਆਂ ਹਨ, ਖਾਸ ਕਰਕੇ ਏਕਤਾ ਕਪੂਰ, ਬਿਪਾਸ਼ਾ ਬਾਸੂ ਅਤੇ ਨੇਪਾ ਧੂਪੀਆ ਵਾਲੇ ਸ਼ੋਅ।
ਹਾਲਾਂਕਿ ਰਾਜ ਕੁੰਦਰਾ ਨੇ ਕਥਿਤ ਤੌਰ ’ਤੇ ਜਾਂਚਕਰਤਾਵਾਂ ਨੂੰ ਦੱਸਿਆ ਸੀ ਕਿ ਸੀਡੀ ਅਤੇ ਹਾਰਡ ਡਰਾਈਵ ਪਹਿਲਾਂ ਹੀ ਇੱਕ ਵੱਖਰੇ ਪੋਰਨੋਗ੍ਰਾਫੀ ਨਾਲ ਸਬੰਧਤ ਮਾਮਲੇ ਵਿੱਚ ਪਹਿਲਾਂ ਦੀ ਜਾਂਚ ਦੌਰਾਨ ਅਪਰਾਧ ਸ਼ਾਖਾ ਦੇ ਪ੍ਰਾਪਰਟੀ ਸੈੱਲ ਦੁਆਰਾ ਜ਼ਬਤ ਕੀਤੇ ਗਏ ਸਨ।