ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਣਗਿਣਤ ਪ੍ਰਸੰਸਕਾਂ ਦੇ ‘ਦਿਲ ਲੁੱਟ ਕੇ’ ਸਮਾਪਤ ਹੋਇਆ ਦਿਲਜੀਤ ਦੋਸਾਂਝ ਦਾ ‘Dil-Luminati India Tour'

Diljit Dosanjh concludes 'Dil-Luminati India Tour' in Ludhiana, wishes fans happy new year
ਆਪਣੇ ਲੁਧਿਆਣਾ ਕੰਸਰਟ ਦੌਰਾਨ ਮੰਗਲਵਾਰ ਰਾਤ ਨੂੰ ਪੇਸ਼ਕਾਰੀ ਦਿੰਦਾ ਹੋਇਆ ਦਿਲਜੀਤ ਦੋਸਾਂਝ।
Advertisement

ਨਵੀਂ ਦਿੱਲੀ, 1 ਜਨਵਰੀ

ਪੰਜਾਬੀ ਗੀਤ-ਸੰਗੀਤ ਸਦਕਾ ਆਲਮੀ ਸਟਾਰ ਬਣੇ ਦਿਲਜੀਤ ਦੋਸਾਂਝ ਨੇ ਆਪਣੇ ਸਫਲ ‘ਦਿਲ-ਲੁਮਿਨਾਤੀ ਇੰਡੀਆ ਟੂਰ’ ਦਾ ਲੁਧਿਆਣਾ ਵਿੱਚ ਸ਼ਾਨਦਾਰ ਸਮਾਪਨ ਕੀਤਾ। ਉਸ ਨੇ ਆਪਣੇ ਸ਼ਹਿਰ ਲੁਧਿਆਣਾ ਵਿਚ ਨਵੇਂ ਸਾਲ ਦੇ ਮੌਕੇ ਆਪਣੇ ਟੂਰ ਦੇ ਗ੍ਰੈਂਡ ਫਿਨਾਲੇ (grand finale) ਰਾਹੀਂ ਆਪਣੇ ਸੈਂਕੜੇ ਪ੍ਰਸੰਸਕਾਂ ਤੇ ਦਰਸ਼ਕਾਂ ਨੂੰ ਝੂਮਣ ਲਾਇਆ ਤੇ ਉਨ੍ਹਾਂ ਦੇ ਦਿਲ ਮੋਹ ਲਏ।

Advertisement

ਮੰਗਲਵਾਰ ਰਾਤ ਨੂੰ ਨਵੇਂ ਸਾਲ ਦੀ ਸ਼ਾਮ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University - PAU) ਦੇ ਮੈਦਾਨ ਵਿੱਚ ਹੋਏ ਗਾਇਕ ਦੇ ਟੂਰ ਦੇ ਆਖ਼ਰੀ ਸ਼ੋਅ ਨੇ ਉਸ ਦੇ ਦੋ ਮਹੀਨਿਆਂ ਦੇ ਦੇਸ਼ ਵਿਆਪੀ ਟ੍ਰੈਕ ਨੂੰ ਸਿਖਰ ਉਤੇ ਪਹੁੰਚਾ ਦਿੱਤਾ। ਇਹ ਟੂਰ 26 ਅਕਤੂਬਰ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਹੋਇਆ ਸੀ।

ਦਿਲਜੀਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ  ਪੇਜ 'ਤੇ ਲੁਧਿਆਣਾ ਕੰਸਰਟ ਤੋਂ ਵੀਡੀਓਜ਼ ਦੀ ਇੱਕ ਲੜੀ ਸਾਂਝੀ ਕੀਤੀ ਹੈ। ਇਸ ਵੀਡੀਓ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ ਹੈ, "VIBE CHECK KAR. ਨਵੇਂ ਸਾਲ ਦੀਆਂ ਮੁਬਾਰਕਾਂ ਦੋਸਤੋ। ਇਹ ਮੇਰਾ ਸ਼ਹਿਰ ਲੁਧਿਆਣਾ ਐ। ਦਿਲ-ਲੁਮਿਨਾਤੀ ਟੂਰ ਦਾ ਗ੍ਰੈਂਡ ਫਿਨਾਲੇ ਇਸ ਤੋਂ ਵੱਡਾ ਨਹੀਂ ਹੋ ਸਕਦਾ।" ਇਸ ਕਲਿੱਪ ਵਿੱਚ ਭੀੜ ਉਸਦੇ ਚਾਰਟਬਸਟਰ ਟਰੈਕ "G.O.A.T." 'ਤੇ ਮਸਤੀ ਵਿਚ ਨੱਚਦੀ ਦਿਖਾਈ ਦੇ ਰਹੀ ਹੈ।

ਦਿਲਜੀਤ ਦੀ ਇੰਸਟਾਗ੍ਰਾਮ (Instagram) ਪੋਸਟ

ਦਿਲਜੀਤ ਨੇ ਆਪਣੀ ਬਹੁਤ ਹੀ ਸਲਾਹੀ ਗਈ ਫਿਲਮ ‘ਅਮਰ ਸਿੰਘ ਚਮਕੀਲਾ’ ਦਾ ਗੀਤ "ਮੈਂ ਹੂੰ ਪੰਜਾਬ" ਗਾਇਆ। ਵੀਡੀਓ ਦੇ ਅਨੁਸਾਰ ‘ਦਿਲ-ਲੁਮਿਨਾਤੀ ਇੰਡੀਆ ਟੂਰ’ ਆਪਣੇ ਆਪ ਵਿਚ ‘ਭਾਰਤੀ ਇਤਿਹਾਸ ਦਾ ਸਭ ਤੋਂ ਵੱਡਾ ਟੂਰ’ ਸੀ।

ਕਨਸਰਟ ਦੌਰਾਨ ਦਿਲਜੀਤ ਨੇ ਆਮਣੇ ਸਮੇਂ ਦੇ ਨਾਮੀ ਪੰਜਾਬੀ ਲੋਕ ਗਾਇਕ ਅਤੇ ਸਿਆਸਤਦਾਨ ਮੁਹੰਮਦ ਸਦੀਕ (Muhammad Sadiq) ਨੂੰ ਵੀ ਸਟੇਜ ਉਤੇ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਦਿਲਜੀਤ ਨੇ ‘ਰੀਅਲ ਓਜੀ’ ('REAL OG') ਕਰਾਰ ਦਿੱਤਾ ਅਤੇ ਉਨ੍ਹਾਂ ਨਾਲ ਮਿਲ ਕੇ ਸਦੀਕ ਦਾ ਲੋਕ ਗਾਥਾ ਆਧਾਰਤ ਮਸ਼ਹੂਰ  ਗੀਤ ‘ਮਲਕੀ ਕੀਮਾ’ ਗਾਇਆ।

ਆਪਣੇ ਇੰਸਟਾਗ੍ਰਾਮ ਪੇਜ 'ਤੇ ਦਿਲਜੀਤ ਨੇ ਆਪਣੀ ਟੀਮ ਨਾਲ ਵੀ ਇੱਕ ਵੀਡੀਓ ਵੀ ਸਾਂਝਾ ਕੀਤਾ ਅਤੇ ਪੂਰੇ ਟੂਰ ਦੌਰਾਨ ਉਨ੍ਹਾਂ ਦੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਦਿਲਜੀਤ ਨੇ ਪੋਸਟ ਦੀ ਕੈਪਸ਼ਨ ਵਿਚ ਲਿਖਿਆ ਹੈ, "ਤੁਹਾਡੇ ਵਿੱਚੋਂ ਹਰੇਕ ਦੇ ਅਟੁੱਟ ਸਮਰਪਣ, ਸਖ਼ਤ ਮਿਹਨਤ ਅਤੇ ਦਿਲੋਂ ਯੋਗਦਾਨ ਤੋਂ ਬਿਨਾਂ ਦਿਲ-ਲੁਮਿਨਾਤੀ ਟੂਰ (‘Dil-Luminati India Tour') ਇਹੋ ਜਿਹਾ  ਨਾ ਹੁੰਦਾ। ਇਕੱਠੇ ਮਿਲ ਕੇ ਅਸੀਂ ਇਸਨੂੰ ਭਾਰਤੀ ਸੰਗੀਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਭਾਰਤੀ ਟੂਰ ਬਣਾਇਆ ਹੈ, ਨਵੀਆਂ ਲੀਹਾਂ ਪਾਈਆਂ ਹਨ।"

ਆਪਣੇ ਦੋ ਮਹੀਨਿਆਂ ਦੇ ਦੌਰੇ ਦੌਰਾਨ ਦਿਲਜੀਤ ਨੇ ਮੁੰਬਈ, ਜੈਪੁਰ, ਚੰਡੀਗੜ੍ਹ, ਇੰਦੌਰ, ਬੰਗਲੁਰੂ ਅਤੇ ਗੁਹਾਟੀ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਸ਼ੋਅ ਕੀਤੇ। ਲੁਧਿਆਣਾ ਕੰਸਰਟ (Ludhiana concert ) ਨੂੰ ‘ਦਿਲ-ਲੁਮਿਨਾਤੀ ਇੰਡੀਆ ਟੂਰ’ ਦੇ ਹਿੱਸੇ ਵਜੋਂ ਆਖਰੀ ਦੌਰ ਵਿਚ ਸ਼ਾਮਲ ਕੀਤਾ ਗਿਆ ਸੀ। ਮੂਲ ਰੂਪ ਵਿਚ ਇਹ ਟੂਰ 29 ਦਸੰਬਰ ਨੂੰ ਗੁਹਾਟੀ ਵਿੱਚ ਖਤਮ ਹੋਣਾ ਸੀ। -ਪੀਟੀਆਈ

Advertisement