Diljit Dosanjh meets Will Smith ਵਿਲ ਸਮਿੱਥ ਨੂੰ ਮਿਲਿਆ ਦਿਲਜੀਤ ਦੋਸਾਂਝ; ਹੌਲੀਵੁੱਡ ਸਟਾਰ ਨੂੰ ਭੰਗੜੇ ਦੇ ਸਟੈੈੱਪ ਸਿਖਾਏ
ਅਦਾਕਾਰ ਤੇ ਪੰਜਾਬੀ ਗਾਇਕ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ
Advertisement
ਨਵੀਂ ਦਿੱਲੀ, 6 ਅਪਰੈਲ
Diljit Dosanjh meets Will Smith ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਨੇ ਹਾਲ ਹੀ ਵਿਚ ਹੌਲੀਵੁੱਡ ਸਟਾਰ ਵਿਲ ਸਮਿੱਥ (Will Smith) ਨਾਲ ਮੁਲਾਕਾਤ ਕੀਤੀ। ਦੋਸਾਂਝ ਨੇ ਆਪਣੇ ਗੀਤ ‘ਕੇਸ’ ਉੱਤੇ ਹੌਲੀਵੁੱਡ ਸਟਾਰ ਨਾਲ ਭੰਗੜਾ ਵੀ ਪਾਇਆ।
Advertisement
ਦਿਲਜੀਤ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇਸ ਮੁਲਾਕਾਤ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿਚ ਸਮਿੱਥ ਪੰਜਾਬੀ ਗੀਤ ’ਤੇ ਲੱਤ ਥਰਕਾਉਂਦਾ ਨਜ਼ਰ ਆ ਰਿਹਾ ਹੈ।
ਪੰਜਾਬੀ ਗਾਇਕ ਨੇ ਆਪਣੀ ਪੋਸਟ ਹੇਠਾਂ ਕੈਪਸ਼ਨ ਲਿਖਿਆ, ‘‘ਪੰਜਾਬੀ ਆ ਗਏ ਓਏ ਵਿਦ ਵਨ ਐਂਡ ਓਨਲੀ ਲਿਵਿੰਗ ਲੀਜੈਂਡ @ਵਿਲਸਮਿੱਥ। ਕਿੰਗ ਵਿਲ ਸਮਿੱਥ ਨੂੰ ਭੰਗੜਾ ਪਾਉਂਦੇ ਦੇਖਣਾ ਤੇ ਪੰਜਾਬ ਢੋਲ ਬੀਟ ਦਾ ਮਜ਼ਾ ਲੈਂਦੇ ਦੇਖਣਾ ਪ੍ਰੇਰਣਾਦਾਇਕ ਹੈ।’’
ਉਂਝ ਫੌਰੀ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵੇਂ ਕਦੋਂ ਤੇ ਕਿੱਥੇ ਮਿਲੇ ਸਨ। ਦਿਲਜੀਤ ਨੇ ਭਾਰਤ ਵਿਚਲਾ ਆਪਣਾ ‘ਦਿਲ-ਲੂਮਿਨਾਟੀ ਟੂਰ’ ਦਸੰਬਰ 2024 ਵਿਚ ਪੂਰਾ ਕੀਤਾ ਸੀ। -ਪੀਟੀਆਈ
Advertisement