ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿਲਜੀਤ ਦੋਸਾਂਝ ਨੇ ਨੀਰੂ ਬਾਜਵਾ ਨੂੰ ਪੰਜਾਬੀ ਫਿਲਮ ਸਨਅਤ ਦੀ ‘ਕੁਈਨ’ ਦੱਸਿਆ

ਵੈਨਕੂਵਰ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਲੋਕਪ੍ਰਿਅਤਾ ਦਿਨੋ ਦਿਨ ਵਧਦੀ ਜਾ ਰਹੀ ਹੈ। ਮੁੰਬਈ ਵਿੱਚ ਲਾਈਵ ਪ੍ਰਫਾਰਮੈਂਸ ਦੌਰਾਨ ਦਿਲਜੀਤ ਨੇ ਕਰੀਨਾ ਕਪੂਰ ਦੀ ਰੱਜਵੀਂ ਪ੍ਰਸੰਸਾ ਕੀਤੀ ਸੀ ਤੇ ਹੁਣ ਦਿਲਜੀਤ ਨੇ ਕੈਨੇਡਾ ਵਿੱਚ ਆਪਣੇ ਦਿਲ-ਲੁਮਿਨਾਟੀ ਟੂਰ ਦੌਰਾਨ ਪੰਜਾਬੀ...
Advertisement

ਵੈਨਕੂਵਰ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਲੋਕਪ੍ਰਿਅਤਾ ਦਿਨੋ ਦਿਨ ਵਧਦੀ ਜਾ ਰਹੀ ਹੈ। ਮੁੰਬਈ ਵਿੱਚ ਲਾਈਵ ਪ੍ਰਫਾਰਮੈਂਸ ਦੌਰਾਨ ਦਿਲਜੀਤ ਨੇ ਕਰੀਨਾ ਕਪੂਰ ਦੀ ਰੱਜਵੀਂ ਪ੍ਰਸੰਸਾ ਕੀਤੀ ਸੀ ਤੇ ਹੁਣ ਦਿਲਜੀਤ ਨੇ ਕੈਨੇਡਾ ਵਿੱਚ ਆਪਣੇ ਦਿਲ-ਲੁਮਿਨਾਟੀ ਟੂਰ ਦੌਰਾਨ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭਰਵੀਂ ਸ਼ਲਾਘਾ ਕੀਤੀ ਹੈ। ਇਸ ਸਬੰਧੀ ਕਈ ਵੀਡੀਓਜ਼ ਸਾਹਮਣੇ ਆਈਆਂ ਹਨ ਜਿਸ ਵਿਚ ਦਿਲਜੀਤ ਨੀਰੂ ਬਾਜਵਾ ਨੂੰ ਪੰਜਾਬੀ ਫਿਲਮ ਸਨਅਤ ਦੀ ‘ਕੁਈਨ’ ਸੱਦਦਾ ਦਿਖਾਈ ਦਿੰਦਾ ਹੈ। ਦਿਲਜੀਤ ਨੇ ਕਿਹਾ, ‘ਮੇਰਾ ਫਿਲਮੀ ਸਫਰ ਨੀਰੂ ਬਾਜਵਾ ਨਾਲ ਸ਼ੁਰੂ ਹੋਇਆ...ਉਹ ਇੱਥੇ ਸਟੇਡੀਅਮ ’ਚ ਹੀ ਹੈ। ਅਸੀਂ ਸਾਰੇ ਤੁਹਾਨੂੰ ਪਿਆਰ ਕਰਦੇ ਹਾਂ ਨੀਰੂ ਬਾਜਵਾ ਜੀ। ਅਸੀਂ ਸਾਰੇ ਤੁਹਾਡਾ ਸਤਿਕਾਰ ਕਰਦੇ ਹਾਂ। ਤੁਸੀਂ ਸਾਡੀ ਪੰਜਾਬੀ ਇੰਡਸਟਰੀ ਦੀ ਇਕੋ ਇਕ ਤੇ ਇਕਲੌਤੀ ‘ਕੁਈਨ’ ਹੋ। ਸਾਡੀ ਫਿਲਮ ‘ਜੱਟ ਐਂਡ ਜੂਲੀਅਟ 3’ ਆ ਰਹੀ ਹੈ...ਸਾਨੂੰ ਪਿਆਰ ਦਿਓ।’ ਦਿਲਜੀਤ ਦੇ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ਨੀਰੂ ਨੇ ਇੰਸਟਾਗ੍ਰਾਮ ’ਤੇ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ,‘#ਦਿਲ ਲੁਮਿਨਾਟੀ #ਹਿਸਟਰੀ, ਮੈਨੂੰ ਆਪਣੇ ਪਰਿਵਾਰ ਨਾਲ ਇਸ ਪਲ ਨੂੰ ਦੇਖਣ ਦਾ ਮੌਕਾ ਮਿਲਿਆ ਅਤੇ ਸਿਰਫ਼ @ਦਿਲਜੀਤ ਦੋਸਾਂਝ ਸਿਰਫ਼ ਤੁਸੀਂ ਹੀ ਇਹ ਕਰ ਸਕਦੇ ਹੋ! ਸਾਨੂੰ ਸਾਰਿਆਂ ਨੂੰ ਮਾਣ ਦੇਣ ਲਈ ਤੁਹਾਡਾ ਧੰਨਵਾਦ।’ ਦੱਸਣਾ ਬਣਦਾ ਹੈ ਕਿ ਦਿਲਜੀਤ ਨੇ ਵੈਨਕੂਵਰ ਵਿੱਚ 54,000 ਪ੍ਰਸ਼ੰਸਕਾਂ ਦੀ ਮੌਜੂਦਗੀ ਵਿੱਚ ਆਪਣੇ ਹਿੱਟ ਗੀਤ ਗਾਏ। ਇਸ ਸੰਗੀਤ ਸਮਾਰੋਹ ਦੀ ਦੁਪਹਿਰ ਨੂੰ 482.79 ਅਮਰੀਕੀ ਡਾਲਰ ਤੋਂ 713.89 ਅਮਰੀਕੀ ਡਾਲਰ ਦੀ ਕੀਮਤ ਵਾਲੀਆਂ ਅਗਲੀ ਕਤਾਰ ਦੀਆਂ ਸਾਰੀਆਂ ਸੀਟਾਂ ਤੇਜ਼ੀ ਨਾਲ ਵਿਕ ਗਈਆਂ ਸਨ। -ਏਐੱਨਆਈ

Advertisement
Advertisement
Show comments