ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਣਵੀਰ ਨੂੰ ਜਨਮ ਦਿਨ ਦੀ ਵਧਾਈ ਨਾ ਦੇਣ ’ਤੇ ਦੀਪਿਕਾ ਦੀ ਲਾਹ-ਪਾਹ

ਮੁੰਬਈ: ਅਦਾਕਾਰ ਰਣਵੀਰ ਸਿੰਘ ਦੇ 38ਵੇਂ ਜਨਮ ਦਿਨ ’ਤੇ ਉਸ ਦੀ ਅਦਾਕਾਰਾ ਪਤਨੀ ਦੀਪਿਕਾ ਪਾਦੂਕੋਨ ਵੱਲੋਂ ਵਧਾਈ ਦੇਣ ਲਈ ਕੋਈ ਪੋਸਟ ਸਾਂਝੀ ਨਾ ਕੀਤੇ ਜਾਣ ’ਤੇ ਪ੍ਰਸ਼ੰਸਕਾਂ ਵੱਲੋਂ ਅਦਾਕਾਰਾ ਦੀ ਲਾਹ-ਪਾਹ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ...
Advertisement

ਮੁੰਬਈ: ਅਦਾਕਾਰ ਰਣਵੀਰ ਸਿੰਘ ਦੇ 38ਵੇਂ ਜਨਮ ਦਿਨ ’ਤੇ ਉਸ ਦੀ ਅਦਾਕਾਰਾ ਪਤਨੀ ਦੀਪਿਕਾ ਪਾਦੂਕੋਨ ਵੱਲੋਂ ਵਧਾਈ ਦੇਣ ਲਈ ਕੋਈ ਪੋਸਟ ਸਾਂਝੀ ਨਾ ਕੀਤੇ ਜਾਣ ’ਤੇ ਪ੍ਰਸ਼ੰਸਕਾਂ ਵੱਲੋਂ ਅਦਾਕਾਰਾ ਦੀ ਲਾਹ-ਪਾਹ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਦੀਪਿਕਾ ਪਾਦੂਕੋਨ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਇੰਸਟਾਗ੍ਰਾਮ ’ਤੇ ਅਦਾਕਾਰ ਨੂੰ 7 ਕਰੋੜ 46 ਲੱਖ ਲੋਕ ਫਾਲੋ ਕਰਦੇ ਹਨ। ਅਦਾਕਾਰਾ ਦੇ ਇਨ੍ਹਾਂ ਪ੍ਰਸ਼ੰਸਕਾਂ ਵੱਲੋਂ ਹੀ ਇਸ ਗੱਲ ’ਤੇ ਇਤਰਾਜ਼ ਜਤਾਇਆ ਗਿਆ ਹੈ ਕਿ ਉਸ ਵੱਲੋਂ ਪਤੀ ਰਣਵੀਰ ਦੇ ਜਨਮ ਦਿਨ ਮੌਕੇ ਕੋਈ ਪੋਸਟ ਸਾਂਝੀ ਕਿਉਂ ਨਹੀਂ ਕੀਤੀ ਗਈ। ਕਈ ਪ੍ਰਸ਼ੰਸਕਾਂ ਨੇ ਦੀਪਿਕਾ ਵੱਲੋਂ ਸਾਂਝੀ ਕੀਤੀ ਗਈ ਪਿਛਲੀ ਪੋਸਟ ’ਤੇ ਜਾ ਕੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਪ੍ਰਸ਼ੰਸਕ ਨੇ ਕਿਹਾ, ‘ਮੈਂ ਸਾਰਾ ਦਿਨ ਦੀਪਿਕਾ ਵੱਲੋਂ ਰਣਵੀਰ ਦੇ ਜਨਮ ਦਿਨ ਦੀ ਪੋਸਟ ਸਾਂਝੀ ਕਰਨ ਦੀ ਉਡੀਕ ਕੀਤੀ।’ ਇੱਕ ਹੋਰ ਨੇ ਕਿਹਾ, ‘ਪਤੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਕੋਈ ਪੋਸਟ ਨਹੀਂ ਪਾਈ।’ ਇੱਕ ਹੋਰ ਨੇ ਕਿਹਾ, ‘ਆਪਣੇ ਪਤੀ ਦੇ ਜਨਮ ਦਿਨ ਮੌਕੇ ਕੋਈ ਪੋਸਟ ਸਾਂਝੀ ਕਰੋ।’ ਦੂਜੇ ਪਾਸੇ ਰਣਵੀਰ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਉਸ ਦੇ ਪ੍ਰਸ਼ੰਸਕਾਂ ਨੇ ਸ਼ੁਭਕਾਮਨਾਵਾਂ ਦਾ ਹੜ੍ਹ ਲਿਆ ਦਿੱਤਾ। -ਆਈਏਐੱਨਐੱਸ

Advertisement
Advertisement
Tags :
ਦੀਪਿਕਾਰਣਵੀਰਲਾਹ-ਪਾਹਵਧਾੲੀ