ਦੀਪਿਕਾ ਪਾਦੂਕੋਨ ‘ਕਾਲਕੀ 2898 ਏਡੀ’ ਦੇ ਸੀਕੁਅਲ ਵਿਚੋਂ ਬਾਹਰ
ਮੁੰਬਈ:
ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਨ 2024 ਦੀ ਤੇਲਗੂ ਬਲਾਕਬਸਟਰ ‘ਕਲਕੀ 2898 ਏਡੀ’ ਦੇ ਸੀਕੁਅਲ ਦਾ ਹਿੱਸਾ ਨਹੀਂ ਹੋਵੇਗੀ। ਫਿਲਮ ਦੇ ਨਿਰਮਾਤਾਵਾਂ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਹੈ। ਨਾਗ ਅਸ਼ਵਿਨ ਵੱਲੋਂ ਨਿਰਦੇਸ਼ਤ ਫਿਲਮ ਦਾ ਨਿਰਮਾਣ ਕਰਨ ਵਾਲੀ ਵੈਜੰਤੀ ਮੂਵੀਜ਼ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਇੱਕ ਪੋਸਟ ਵਿੱਚ ਇਹ ਖ਼ਬਰ ਸਾਂਝੀ ਕੀਤੀ। ਫ਼ਿਲਮ ਵਿਚ ਪ੍ਰਭਾਸ, ਕਮਨ ਹਾਸਨ ਤੇ ਅਮਿਤਾਭ ਬੱਚਨ ਦੀਆਂ ਮੁੱਖ ਭੂਮਿਕਾਵਾਂ ਸਨ। ਸਟੂਡੀਓ ਨੇ ਐਕਸ ’ਤੇ ਕਿਹਾ, ‘‘ਦੀਪਿਕਾ ਪਾਦੂਕੋਨ Kalki2898AD ਦੇ ਆਉਣ ਵਾਲੇ ਸੀਕੁਅਲ ਦਾ ਹਿੱਸਾ ਨਹੀਂ ਹੋਵੇਵੀ। ਕਾਫ਼ੀ ਸੋਚ ਵਿਚਾਰ ਤੋਂ ਬਾਅਦ ਅਸੀਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਪਹਿਲੀ ਫਿਲਮ ਬਣਾਉਣ ਦੇ ਲੰਬੇ ਸਫ਼ਰ ਦੇ ਬਾਵਜੂਦ, ਅਸੀਂ ਕੋਈ ਸਾਂਝ ਨਹੀਂ ਬਣਾ ਸਕੇ। Kalki 2898 AD ਵਰਗੀ ਫਿਲਮ ਵਚਨਬੱਧਤਾ ਅਤੇ ਉਸ ਤੋਂ ਵੱਧ ਦੀ ਹੱਕਦਾਰ ਹੈ। ਅਸੀਂ ਉਸ (ਪਾਦੂਕੋਨ) ਨੂੰ ਉਹਦੇ ਭਵਿੱਖੀ ਪ੍ਰਾਜੈਕਟਾਂ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।’’ 2898 ਈਸਵੀ ਵਿੱਚ ਇੱਕ dystopian ਭਵਿੱਖ ਵਿੱਚ ਸੈੱਟ ਕੀਤੀ ਗਈ ‘ਕਾਲਕੀ’ ਇੱਕ ਸਮੂਹ ਦੀ ਕਹਾਣੀ ਦੀ ਪਾਲਣਾ ਕਰਦੀ ਹੈ ਜੋ ਪ੍ਰਯੋਗਸ਼ਾਲਾ ਦੇ ਵਿਸ਼ਾ SUM-80 (ਪਾਦੂਕੋਨ) ਦੇ ਅਣਜੰਮੇ ਬੱਚੇ, ਜਿਸ ਨੂੰ ਕਾਲਕੀ ਮੰਨਿਆ ਜਾਂਦਾ ਹੈ, ਦੀ ਰੱਖਿਆ ਕਰਨ ਦੇ ਮਿਸ਼ਨ ’ਤੇ ਸੀ। ਇਹ ਫਿਲਮ ਜੂਨ 2024 ਵਿੱਚ ਰਿਲੀਜ਼ ਹੋਈ ਅਤੇ ਆਲਮੀ ਬਾਕਸ ਆਫਿਸ ’ਤੇ 1000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਪੀਟੀਆਈ