ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਕੂਲੀ’ ਨੇ ਬਾਕਸ ਆਫਿਸ ’ਤੇ ਕਮਾਏ 504 ਕਰੋੜ ਰੁਪਏ ਕਮਾਏ

ਸੁਪਰਸਟਾਰ ਰਜਨੀਕਾਂਤ ਦੀ ਫਿਲਮ ‘ਕੂਲੀ’ ਨੇ ਦੁਨੀਆ ਭਰ ਦੇ ਬਾਕਸ ਆਫਿਸ ’ਤੇ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਹ ਫ਼ਿਲਮ 14 ਅਗਸਤ ਨੂੰ ਰਿਲੀਜ਼ ਹੋਈ ਸੀ। ਇਸ ਦਾ ਨਿਰਦੇਸ਼ਨ ਲੋਕੇਸ਼ ਕਨਗਰਾਜ ਨੇ ਕੀਤਾ। ਇਸ ਤੋਂ ਪਹਿਲਾਂ ਉਹ...
Advertisement

ਸੁਪਰਸਟਾਰ ਰਜਨੀਕਾਂਤ ਦੀ ਫਿਲਮ ‘ਕੂਲੀ’ ਨੇ ਦੁਨੀਆ ਭਰ ਦੇ ਬਾਕਸ ਆਫਿਸ ’ਤੇ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ।

Advertisement

ਇਹ ਫ਼ਿਲਮ 14 ਅਗਸਤ ਨੂੰ ਰਿਲੀਜ਼ ਹੋਈ ਸੀ। ਇਸ ਦਾ ਨਿਰਦੇਸ਼ਨ ਲੋਕੇਸ਼ ਕਨਗਰਾਜ ਨੇ ਕੀਤਾ। ਇਸ ਤੋਂ ਪਹਿਲਾਂ ਉਹ ਕਾਰਤੀ ਦੀ ‘ਕੈਥੀ’, ਵਿਜੈ ਦੀ ‘ਮਾਸਟਰ’ ਤੇ ‘ਲੀਓ’ ਅਤੇ ਕਮਲ ਹਸਨ ਦੀ ‘ਵਿਕਰਮ’ ਆਦਿ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ।

ਟਰੇਡ ਟਰੈਕਿੰਗ ਵੈੱਬਸਾਈਟ ਸੈਕਨਿਲਕ ਅਨੁਸਾਰ, 151 ਕਰੋੜ ਰੁਪਏ ਨਾਲ ਸ਼ੁਰੂਆਤ ਕਰਨ ਵਾਲੀ ਫਿਲਮ ਦੀ ਦੁਨੀਆ ਭਰ ਦੇ ਬਾਕਸ ਆਫਿਸ ’ਤੇ ਕੁੱਲ ਕਮਾਈ 504 ਕਰੋੜ ਰੁਪਏ ਹੋ ਗਈ ਹੈ। ਇਸਨੇ ਘਰੇਲੂ ਬਾਕਸ ਆਫਿਸ ’ਤੇ 327 ਕਰੋੜ ਰੁਪਏ ਕਮਾਏ ਹਨ।

ਇਸ ਫਿਲਮ ਵਿੱਚ ਰਜਨੀਕਾਂਤ ਕੁੱਲੀ ਦੀ ਭੂਮਿਕਾ ਵਿੱਚ ਹੈ ਜੋ ਇੱਕ ਭ੍ਰਿਸ਼ਟ ਸਿੰਡੀਕੇਟ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ, ਜੋ ਇੱਕ ਬੰਦਰਗਾਹ ਸ਼ਹਿਰ ਵਿੱਚ ਆਪਣੇ ਸਾਬਕਾ ਸਹਿਯੋਗੀਆਂ ਦਾ ਸ਼ੋਸ਼ਣ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਦਾ ਹੈ।

ਫ਼ਿਲਮ ਵਿੱਚ ਸੁਬਿਨ ਸ਼ਹਿਰ, ਉਪੇਂਦਰ, ਸ਼ਰੂਤੀ ਹਸਨ, ਸੱਤਿਆਰਾਜ ਵਰਗੇ ਅਦਾਕਾਰ ਵੀ ਹਨ। ਨਾਗਾਰਜੁਨ ਨੇ ਖਲਨਾਇਕ ਵਜੋਂ ਭੂਮਿਕਾ ਨਿਭਾਈ ਹੈ। ਬੌਲੀਵੁੱਡ ਸਟਾਰ ਆਮਿਰ ਖਾਨ ਵੀ ਵਿਸ਼ੇਸ਼ ਭੂਮਿਕਾ ਵਿੱਚ ਹੈ।

‘ਕੂਲੀ’ ਰਜਨੀਕਾਂਤ ਦੀ ਮੁੱਖ ਅਦਾਕਾਰ ਵਜੋਂ 171ਵੀਂ ਫਿਲਮ ਹੈ ਅਤੇ ਇਹ ਕਨਗਰਾਜ ਨਾਲ ਉਸ ਦਾ ਪਹਿਲਾ ਪ੍ਰਾਜੈਕਟ ਵੀ ਹੈ।

ਇਹ ਫਿਲਮ ਅਯਾਨ ਮੁਖਰਜੀ ਦੀ ‘ਵਾਰ 2’ ਨਾਲ ਬਣਾਈ ਗਈ ਸੀ ਜਿਸ ਵਿੱਚ ਰਿਤਿਕ ਰੌਸ਼ਨ ਅਤੇ ਜੂਨੀਅਰ ਐਨ ਟੀ ਆਰ ਮੁੱਖ ਭੂਮਿਕਾ ਵਿੱਚ ਹਨ।

Advertisement
Show comments