ਬ੍ਰਜਰਾਜ ਉਤਸਵ: ਹੇਮਾ ਮਾਲਿਨੀ ਪੇਸ਼ ਕਰੇਗੀ ਨ੍ਰਿਤ ਨਾਟਕ
ਇੱਥੇ ਐਤਵਾਰ ਨੂੰ ਸ਼ੁਰੂ ਹੋਣ ਵਾਲੇ ਸਾਲਾਨਾ ਬ੍ਰਜਰਾਜ ਉਤਸਵ ਲਈ ਮਥੁਰਾ ਸ਼ਹਿਰ ਸਜ ਚੁੱਕਿਆ ਹੈ। 11 ਦਿਨਾਂ ਦੇ ਤਿਉਹਾਰ ਸਬੰਧੀ ਸਮਾਗਮ ਉੱਤਰ ਪ੍ਰਦੇਸ਼ ਦੇ ਬ੍ਰਜ ਤੀਰਥ ਵਿਕਾਸ ਪਰਿਸ਼ਦ ਵੱਲੋਂ ਧੌਲੀਪਿਆਉ ਮਾਰਗ ’ਤੇ ਰੇਲਵੇ ਗਰਾਊਂਡ ਵਿੱਚ ਕਰਵਾਏ ਜਾਣਗੇ। ਸਮਾਗਮ ਵਿੱਚ ਭਾਰਤ...
Advertisement
ਇੱਥੇ ਐਤਵਾਰ ਨੂੰ ਸ਼ੁਰੂ ਹੋਣ ਵਾਲੇ ਸਾਲਾਨਾ ਬ੍ਰਜਰਾਜ ਉਤਸਵ ਲਈ ਮਥੁਰਾ ਸ਼ਹਿਰ ਸਜ ਚੁੱਕਿਆ ਹੈ। 11 ਦਿਨਾਂ ਦੇ ਤਿਉਹਾਰ ਸਬੰਧੀ ਸਮਾਗਮ ਉੱਤਰ ਪ੍ਰਦੇਸ਼ ਦੇ ਬ੍ਰਜ ਤੀਰਥ ਵਿਕਾਸ ਪਰਿਸ਼ਦ ਵੱਲੋਂ ਧੌਲੀਪਿਆਉ ਮਾਰਗ ’ਤੇ ਰੇਲਵੇ ਗਰਾਊਂਡ ਵਿੱਚ ਕਰਵਾਏ ਜਾਣਗੇ। ਸਮਾਗਮ ਵਿੱਚ ਭਾਰਤ ਦੇ ਪ੍ਰਸਿੱਧ ਕਲਾਕਾਰਾਂ ਵੱਲੋਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ, ਜਿਸ ਵਿੱਚ ਮਸ਼ਹੂਰ ਕਲਾਕਾਰ ਤੇ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਹੇਮਾ ਮਾਲਿਨੀ 4 ਨਵੰਬਰ ਨੂੰ ਆਪਣਾ ਨ੍ਰਿਤ ਨਾਟਕ ‘ਯਸ਼ੋਦਾ ਕ੍ਰਿਸ਼ਨ’ ਪੇਸ਼ ਕਰੇਗੀ। ਬ੍ਰਜ ਤੀਰਥ ਵਿਕਾਸ ਪਰਿਸ਼ਦ ਨੇ ਦੱਸਿਆ ਕਿ ਸਮਾਗਮ ਰੋਜ਼ਾਨਾ ਸਵੇਰੇ 11 ਵਜੇ ਸ਼ੁਰੂ ਹੋਣਗੇ, ਜਿਸ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਕਲਾ ਪ੍ਰਦਰਸ਼ਨ ਕੀਤੇ ਜਾਣਗੇ। ਸਥਾਨਕ ਬ੍ਰਜ ਕਲਾਕਾਰਾਂ ਵੱਲੋਂ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਤੋਂ ਸ਼ਾਮ ਛੇ ਵਜੇ ਤੱਕ ਲੋਕ ਕਲਾ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਸ਼ਾਮ ਨੂੰ ਮੰਚ ’ਤੇ ਮਹਿਮਾਨ ਕਲਾਕਾਰਾਂ ਵੱਲੋਂ ਪੇਸ਼ਕਸ਼ ਹੋਵੇਗੀ।
Advertisement
Advertisement
