ਬੌਲੀਵੁੱਡ ਸੋਸ਼ਲਾਈਟ ਓਰੀ ਡਰੱਗਜ਼ ਕੇਸ ਦੇ ਸਿਲਸਿਲੇ ਵਿੱਚ ਮੁੰਬਈ ਪੁਲੀਸ ਸਾਹਮਣੇ ਪੇਸ਼
ਪੁਲੀਸ ਅਨੁਸਾਰ ਉਸਦਾ ਨਾਮ 252 ਕਰੋੜ ਰੁਪਏ ਦੇ ਮੇਫੇਡਰੋਨ ਜ਼ਬਤ ਕਰਨ ਦੇ ਮਾਮਲੇ ਵਿੱਚ ਇੱਕ ਮੁੱਖ ਮੁਲਜ਼ਮ ਮੁਹੰਮਦ ਸਲੀਮ ਮੁਹੰਮਦ ਸੁਹੈਲ ਸ਼ੇਖ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ। ਸ਼ੇਖ ਨੇ ਕਥਿਤ ਤੌਰ ’ਤੇ ਦਾਅਵਾ ਕੀਤਾ ਸੀ ਕਿ ਉਹ ਕੁਝ ਫਿਲਮ ਅਤੇ ਫੈਸ਼ਨ ਹਸਤੀਆਂ, ਇੱਕ ਸਿਆਸਤਦਾਨ, ਅਤੇ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਦੇ ਇੱਕ ਰਿਸ਼ਤੇਦਾਰ ਲਈ ਭਾਰਤ ਅਤੇ ਵਿਦੇਸ਼ਾਂ ਵਿੱਚ ਰੇਵ ਪਾਰਟੀਆਂ ਦਾ ਆਯੋਜਨ ਕਰਦਾ ਸੀ।
ਪੁਲੀਸ ਅਨੁਸਾਰ ਸ਼ੇਖ ਵੱਲੋਂ ਨਾਮਜ਼ਦ ਕੀਤੇ ਗਏ ਲੋਕਾਂ ਵਿੱਚ ਓਰੀ ਵੀ ਸ਼ਾਮਲ ਸੀ। ਸ਼ੇਖ, ਜਿਸ ਨੂੰ ਉਸ ਦੀ ਸ਼ਾਨਦਾਰ ਜੀਵਨ ਸ਼ੈਲੀ ਕਾਰਨ 'ਲੈਵਿਸ਼' ਉਪਨਾਮ ਦਿੱਤਾ ਗਿਆ ਹੈ, ਨੂੰ ਪਿਛਲੇ ਮਹੀਨੇ ਦੁਬਈ ਤੋਂ ਡਿਪੋਰਟ ਕੀਤਾ ਗਿਆ ਸੀ ਅਤੇ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿੱਚ ਇੱਕ ਗੁਪਤ ਡਰੱਗ ਫੈਕਟਰੀ ਤੋਂ 252 ਕਰੋੜ ਰੁਪਏ ਦੀ ਕੀਮਤ ਦੇ ਮੇਫੇਡਰੋਨ ਦੀ ਜ਼ਬਤੀ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਪੁਲੀਸ ਨੇ ਪਹਿਲਾਂ ਕਿਹਾ ਸੀ ਕਿ ਉਹ ਸਲੀਮ ਡੋਲਾ ਦਾ ਕਰੀਬੀ ਸਹਿਯੋਗੀ ਸੀ, ਜੋ ਪੂਰੇ ਭਾਰਤ ਵਿੱਚ ਮੇਫੇਡਰੋਨ ਦੇ ਨਿਰਮਾਣ ਅਤੇ ਵੰਡ ਦੀ ਨਿਗਰਾਨੀ ਕਰਦਾ ਸੀ।
