ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰਾਜ ਕੁੰਦਰਾ ਨਾਲ ਸਬੰਧਿਤ 60 ਕਰੋੜ ਦੀ ਧੋਖਾਧੜੀ ਮਾਮਲੇ ’ਚ ਬਿਪਾਸ਼ਾ ਬਸੂ, ਨੇਹਾ ਧੂਪੀਆ, ਏਕਤਾ ਨਹੀਂ ਭੇਜੇ ਜਾਣਗੇ ਸੰਮਨ

ਜਾਂਚ ਤਹਿਤ ਰਾਜ ਕੁੰਦਰਾ ਨੂੰ ਅਗਲੇ ਹਫ਼ਤੇ ਮੁੜ ਤਲਬ ਕੀਤੇ ਜਾਣ ਦੀ ਉਮੀਦ
Advertisement
ਬੌਲੀਵੁੱਡ ਅਦਾਕਾਰਾ ਬਿਪਾਸ਼ਾ ਬਸੂ, ਨੇਹਾ ਧੂਪੀਆ ਅਤੇ ਨਿਰਮਾਤਾ ਏਕਤਾ ਕਪੂਰ ਨੂੰ ਮੁੰਬਈ ਪੁਲੀਸ ਵੱਲੋਂ ਕਾਰੋਬਾਰੀ ਰਾਜ ਕੁੰਦਰਾ ਨਾਲ ਜੁੜੇ 60.4 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ ’ਚ ਸੰਮਨ ਨਹੀਂ ਭੇਜੇ ਜਾਣਗੇ। ਇਹ ਪੁਸ਼ਟੀ ਆਰਥਿਕ ਅਪਰਾਧ ਸ਼ਾਖਾ (EOW) ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ।

ਰਾਜ ਕੁੰਦਰਾ, ਜਿਸ ਦੀ ਆਪਣੀ ਪਤਨੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਨਾਲ ਜਾਂਚ ਕੀਤੀ ਜਾ ਰਹੀ ਹੈ, ਨੇ ਆਪਣੀ ਪੁੱਛ ਪੜਤਾਲ ਦੌਰਾਨ ਦਾਅਵਾ ਕੀਤਾ ਕਿ ਜਾਂਚ ਅਧੀਨ ਫੰਡਾਂ ਦਾ ਇੱਕ ਹਿੱਸਾ ਤਿੰਨ ਮਸ਼ਹੂਰ ਹਸਤੀਆਂ ਨੂੰ ਹੁਣ ਬੰਦ ਹੋ ਚੁੱਕੇ Best Deal TV, ਇੱਕ ਘਰੇਲੂ ਖਰੀਦਦਾਰੀ ਅਤੇ ਆਨਲਾਈਨ ਪ੍ਰਚੂਨ ਪਲੈਟਫਾਰਮ ’ਤੇ ਪ੍ਰਮੋਸ਼ਨ ਅਤੇ ਪੇਸ਼ਕਾਰੀ ਵਿੱਚ ਸ਼ਾਮਲ ਹੋਣ ਲਈ ਪੇਸ਼ੇਵਰ ਫੀਸ ਵਜੋਂ ਅਦਾ ਕੀਤਾ ਗਿਆ ਸੀ।

Advertisement

ਰਾਜ ਕੁੰਦਰਾ (50) ਅਤੇ ਸ਼ਿਲਪਾ ਸ਼ੈੱਟੀ ਦੋਵੇਂ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸਨ, ਜੋ ਕਿ ਇਸ ਮਾਮਲੇ ਵਿੱਚ ਜਾਂਚ ਦੇ ਘੇਰੇ ’ਚ ਹੈ। ਹਾਲ ਹੀ ਵਿੱਚ ਰਾਜ ਕੁੰਦਰਾ ਤੋਂ 15 ਸਤੰਬਰ ਨੂੰ EOW ਦੁਆਰਾ ਪੰਜ ਘੰਟਿਆਂ ਤੋਂ ਵੱਧ ਸਮੇਂ ਲਈ ਪੁੱਛ ਪੜਤਾਲ ਕੀਤੀ ਗਈ ਸੀ।

ਇਹ ਮਾਮਲਾ ਲੋਟਸ ਕੈਪੀਟਲ ਫਾਈਨੈਂਸ ਸਰਵਿਸਿਜ਼ ਦੇ ਡਾਇਰੈਕਟਰ, ਕਾਰੋਬਾਰੀ ਦੀਪਕ ਕੋਠਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ, ਜਿਸ ਨੇ ਦੋਸ਼ ਲਗਾਇਆ ਸੀ ਕਿ ਕੰਪਨੀ ਨਾਲ ਸਬੰਧਤ ਇੱਕ ਕਰਜ਼ਾ-ਕਮ-ਨਿਵੇਸ਼ ਸੌਦੇ ਵਿੱਚ ਉਸ ਨਾਲ 60.4 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ।

ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ ਬਿਪਾਸ਼ਾ ਬਾਸੂ, ਨੇਹਾ ਧੂਪੀਆ ਜਾਂ ਏਕਤਾ ਕਪੂਰ ਦੁਆਰਾ ਕਿਸੇ ਵੀ ਗਲਤ ਕੰਮ ਦਾ ਸੁਝਾਅ ਦੇਣ ਵਾਲਾ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਇਸ ਲਈ ਉਨ੍ਹਾਂ ਨੂੰ ਪੁੱਛ ਪੜਤਾਲ ਲਈ ਨਹੀਂ ਸੱਦਿਆ ਜਾਵੇਗਾ।

ਅਧਿਕਾਰੀ ਇਸ ਸਮੇਂ ਰਾਜ ਕੁੰਦਰਾ ਨਾਲ ਜੁੜੇ ਵੱਖ-ਵੱਖ ਵਿੱਤੀ ਲੈਣ-ਦੇਣ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਜਾਰੀ ਰਹਿਣ ਦੌਰਾਨ ਉਨ੍ਹਾਂ ਨੂੰ ਦੇਸ਼ ਛੱਡਣ ਤੋਂ ਰੋਕਣ ਲਈ ਉਨ੍ਹਾਂ ਅਤੇ ਸ਼ਿਲਪਾ ਸ਼ੈੱਟੀ ਦੋਵਾਂ ਖ਼ਿਲਾਫ਼ ਪਹਿਲਾਂ ਹੀ ਲੁੱਕਆਊਟ ਸਰਕੂਲਰ (ਐੱਲਓਸੀ) ਜਾਰੀ ਕਰ ਚੁੱਕੇ ਹਨ।

ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਕੁੰਦਰਾ ਨੂੰ ਅਗਲੇ ਹਫ਼ਤੇ ਮੁੜ ਸੱਦਣ ਦੀ ਉਮੀਦ ਹੈ।

Advertisement
Tags :
#BestDealTV#BollywoodScandal#CheatingCase#DeepakKothariBollywoodNewsEconomicOffencesWinginvestigationlatest punjabi newsMumbaiPolicePunjabi NewsPunjabi tribune latestPunjabi Tribune Newspunjabi tribune updateRajKundraShilpaShettyਪੰਜਾਬੀ ਖ਼ਬਰਾਂਪੰਜਾਬੀ ਟ੍ਰਿਬਿਊਨ
Show comments