Bigg Boss 19 finale: ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ
ਅਦਾਕਾਰ ਗੌਰਵ ਖੰਨਾ ਨੇ ਬਿੱਗ ਬੌਸ 19 ਦਾ ਖਿਤਾਬ ਜਿੱਤਿਆ ਹੈ। ਖੰਨਾ ਦੀ ਇਸ ਜਿੱਤ ਨਾਲ ਉਨ੍ਹਾਂ ਦੇ ਸਮਰਥਕ ਤੇ ਪ੍ਰਸ਼ੰਸਕ ਜੋਸ਼ ਤੇ ਖੁਸ਼ੀ ਦੇ ਰੌਂਅ ਵਿਚ ਹਨ। ਸ਼ੋਅ ਦੇ ਮੇਜ਼ਬਾਨ ਸਲਮਾਨ ਖ਼ਾਨ ਨੇ ਜੇਤੂ ਵਜੋਂ Gaurav Khanna ਦੇ ਨਾਮ ਦਾ ਐਲਾਨ ਕੀਤਾ। ਗੌਰਵ ਨੇ ਗਰੈਂਡ ਫਿਨਾਲੇ ਵਿਚ ਪੰਜ ਸਿਖਰਲੇ ਉਮੀਦਵਾਰਾਂ ਨੂੰ ਹਰਾਇਆ। ਗੌਰਵ ਨੂੰ ਜੇਤੂ ਟਰਾਫ਼ੀ ਦੇ ਨਾਲ 50 ਲੱਖ ਰੁਪਏ ਦੀ ਜੇਤੂ ਰਾਸ਼ੀ ਵੀ ਦਿੱਤੀ ਗਈ। Farrhana Bhattਪਹਿਲੀ ਰਨਰ ਅੱਪ ਰਹੀ। ਗਰੈਂਡ ਫਿਨਾਲੇ ਵਿਚ ਸਾਬਕਾ ਪ੍ਰਤੀਯੋਗੀ ਵੀ ਪਹੁੰਚੇ ਤੇ ਸਟੇਜ ’ਤੇ ਜਸ਼ਨ ਮਨਾਉਂਦੇ ਦਿਖਾਈ ਦਿੱਤੇ। ਜੇਤੂ ਦਾ ਐਲਾਨ ਕੀਤੇ ਜਾਣ ਤੋਂ ਪਹਿਲਾਂ ਗੌਰਵ ਅਤੇ ਫਰਹਾਨਾ ਨੂੰ ਬਿੱਗ ਬੌਸ ਦੇ ਘਰ ’ਚੋਂ ਭਾਵੁਕ ਵਿਦਾਈ ਦਿੱਤੀ ਗਈ। ਉਨ੍ਹਾਂ ਸ਼ੋਅ ’ਤੇ ਆਪਣੇ ਮਹੀਨਿਆਂ ਦੇ ਸਫ਼ਰ ਨੂੰ ਯਾਦ ਕਰਦੇ ਹੋਏ ਧੰਨਵਾਦ ਵੀ ਕੀਤਾ।
ਗੌਰਵ ਖੰਨਾ ਅਤੇ ਫਰਹਾਨਾ ਭੱਟ ਸ਼ੋਅ ਦੇ ਸਭ ਤੋਂ ਮਜ਼ਬੂਤ ਪ੍ਰਤੀਯੋਗੀਆਂ ਵਿੱਚੋਂ ਸਨ, ਜੋ ਟਰਾਫੀ ਲਈ ਜ਼ੋਰਦਾਰ ਮੁਕਾਬਲਾ ਕਰ ਰਹੇ ਸਨ। ਹਫ਼ਤਿਆਂ ਦੇ ਸਖ਼ਤ ਮੁਕਾਬਲੇ ਤੋਂ ਬਾਅਦ ਉਨ੍ਹਾਂ ਨੇ ਪ੍ਰਨੀਤ ਮੋਰੇ, ਤਾਨਿਆ ਮਿੱਤਲ ਅਤੇ ਅਮਾਲ ਮਲਿਕ ਨਾਲ ਸਿਖਰਲੇ ਪੰਜ ਦੀ ਸੂਚੀ ਵਿੱਚ ਜਗ੍ਹਾ ਬਣਾਈ। ਪ੍ਰਸ਼ੰਸਕਾਂ ਇਕ ਵੱਡਾ ਅਧਾਰ ਬਣਾਉਣ ਤੋਂ ਬਾਅਦ ਗੌਰਵ ਖੰਨਾ ਨੂੰ ਅਕਸਰ ਉਸ ਦੇ ਸ਼ਾਂਤ, ਸੰਜਮੀ ਗੇਮਪਲੇ ਲਈ ਜਾਣਿਆ ਜਾਂਦਾ ਹੈ। ਸ਼ੋਅ ਦੌਰਾਨ ਉਸ ਨੂੰ ਹੋਰਨਾਂ ਪ੍ਰਤੀਯੋਗੀਆਂ ਨਾਲ ਦੁਰਲੱਭ ਟਕਰਾਅ ਵਿੱਚ ਵੀ ਸ਼ਾਮਲ ਹੁੰਦੇ ਦੇਖਿਆ ਗਿਆ ਅਤੇ ਡੂੰਘੇ ਨਿੱਜੀ ਪਲ ਵੀ ਸਾਂਝੇ ਕੀਤੇ ਗਏ। ਦੂਜੇ ਪਾਸੇ ਅਸ਼ਨੂਰ ਕੌਰ, ਪ੍ਰਨੀਤ ਮੋਰੇ ਅਤੇ ਹੋਰਾਂ ਨਾਲ ਗੌਰਵ ਦੇ ਸਬੰਧਾਂ ਨੇ ਵੀ ਦਰਸ਼ਕਾਂ ਦਾ ਧਿਆਨ ਖਿੱਚਿਆ।
