‘ਬਿੱਗ ਬੋਸ 18’ ਛੇ ਅਕਤੂਬਰ ਤੋਂ ਹੋਵੇਗਾ ਸ਼ੁਰੂ
ਨਵੀਂ ਦਿੱਲੀ, 23 ਸਤੰਬਰ Bigg Boss Season 18: ਮਸ਼ਹੂਰ ਟੀਵੀ ਪ੍ਰੋਗਰਾਮ ਬਿੱਗ ਬੋਸ ਆਪਣੀ 18 ਵੀਂ ਲੜੀ ਤਹਿਤ ਛੇ ਅਕਤੂਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੀ ਮੇਜ਼ਬਾਨੀ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਕਰ ਰਿਹਾ ਹੈ। ਇਹ ਪ੍ਰੋਗਰਾਮ ਕਲੱਰਜ਼ ਟੀਵੀ...
Advertisement
ਨਵੀਂ ਦਿੱਲੀ, 23 ਸਤੰਬਰ
Bigg Boss Season 18: ਮਸ਼ਹੂਰ ਟੀਵੀ ਪ੍ਰੋਗਰਾਮ ਬਿੱਗ ਬੋਸ ਆਪਣੀ 18 ਵੀਂ ਲੜੀ ਤਹਿਤ ਛੇ ਅਕਤੂਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੀ ਮੇਜ਼ਬਾਨੀ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਕਰ ਰਿਹਾ ਹੈ। ਇਹ ਪ੍ਰੋਗਰਾਮ ਕਲੱਰਜ਼ ਟੀਵੀ ਚੈੱਨਲ ਅਤੇ ਜੀਓ ਸਿਨੇਮਾ (ਓਟੀਟੀ) ’ਤੇ ਪ੍ਰਸਾਰਿਤ ਹੋਵੇਗਾ।
Advertisement
ਚੈੱਨਲ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਪੋਸਟ ਜਾਰੀ ਕਰ ਕੇ ਮਿਤੀ ਦਾ ਐਲਾਨ ਕੀਤਾ, ਜਿਸ ਵਿਚ ਸਲਮਾਨ ਖਾਨ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਦੇ ਹਨ ਕਿ ਇਸ ਵਾਰ ਪ੍ਰੋਗਰਾਮ ਦਾ ਵਿਸ਼ਾ ‘ਟਾਇਮ ਦਾ ਤਾਂਡਵ’ ਹੈ।
ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਪੋਸਟ ਵਿਚ ਕਿਹਾ ਗਿਆ ਹੈ ਕਿ ਇਸ ਵਾਰ ਘਰ ਵਿਚ ਭੁਚਾਲ ਆਵੇਗਾ। ਜ਼ਿਕਰਯੋਗ ਹੈ ਕਿ ਬਿੱਗ ਬੋਸ 17 ਦੀ ਮੇਜ਼ਬਾਨੀ ਵੀ ਅਦਾਕਾਰ ਸਲਮਾਨ ਖਾਨ ਵੱਲੋਂ ਕੀਤੀ ਗਈ ਸੀ ਜਿਸ ਵਿਚ ਮਨੱਵਰ ਫ਼ਾਰੁਖੀ ਜੇਤੂ ਰਿਹਾ ਸੀ। -ਪੀਟੀਆਈ
Advertisement