ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਬੜੇ ਮੀਆਂ ਛੋਟੇ ਮੀਆਂ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ; 55.14 ਕਰੋੜ ਦੀ ਕਮਾਈ

ਮੁੰਬਈ: ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰੌਫ ਦੀ ਹਾਲ ਹੀ ਵਿਚ ਰਿਲੀਜ਼ ਹੋਈ ਐਕਸ਼ਨ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਇਸ ਫਿਲਮ ਨੇ ਹੁਣ ਤੱਕ ਵਿਸ਼ਵ ਭਰ ਵਿੱਚ 55.14 ਕਰੋੜ ਰੁਪਏ ਦੀ ਕਮਾਈ ਕਰ ਲਈ...
Advertisement

ਮੁੰਬਈ: ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰੌਫ ਦੀ ਹਾਲ ਹੀ ਵਿਚ ਰਿਲੀਜ਼ ਹੋਈ ਐਕਸ਼ਨ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਇਸ ਫਿਲਮ ਨੇ ਹੁਣ ਤੱਕ ਵਿਸ਼ਵ ਭਰ ਵਿੱਚ 55.14 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਫਿਲਮ ਵਿੱਚ ਪ੍ਰਿਥਵੀਰਾਜ ਸੁਕੁਮਾਰਨ, ਸੋਨਾਕਸ਼ੀ ਸਿਨਹਾ, ਅਲਾਇਆ ਐਫ ਅਤੇ ਮਾਨੁਸ਼ੀ ਛਿੱਲਰ ਮੁੱਖ ਭੂਮਿਕਾਵਾਂ ਵਿੱਚ ਹਨ। ਦਰਸ਼ਕ ਇਸ ਫਿਲਮ ਦੇ ਐਕਸ਼ਨ ਦ੍ਰਿਸ਼ਾਂ ਨੂੰ ਖਾਸਾ ਪਸੰਦ ਕਰ ਰਹੇ ਹਨ। ਇਸ ਫਿਲਮ ਨੂੰ ਦੇਖਣ ਲਈ ਲੋਕ ਥੀਏਟਰਾਂ ਵਿਚ ਪਰਿਵਾਰਾਂ ਸਣੇ ਜਾ ਰਹੇ ਹਨ ਤੇ ਫਿਲਮ ਦੇ ਸ਼ੋਅ ਦੀਆਂ ਟਿਕਟਾਂ ਹੱਥੋ-ਹੱਥ ਵਿਕ ਰਹੀਆਂ ਹਨ। ਇਸ ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ ਜਿਨ੍ਹਾਂ ਦੀਆਂ ਫਿਲਮਾਂ ‘ਸੁਲਤਾਨ’ ਅਤੇ ‘ਟਾਈਗਰ ਜ਼ਿੰਦਾ ਹੈ’ ਕਾਫੀ ਮਕਬੂਲ ਹੋਈਆਂ ਹਨ। ਮਲਿਆਲਮ ਸੁਪਰਸਟਾਰ ਪ੍ਰਿਥਵੀਰਾਜ ਸੁਕੁਮਾਰਨ ਨੇ ‘ਬੜੇ ਮੀਆਂ ਛੋਟੇ ਮੀਆਂ’ ਵਿਚ ਖਲਨਾਇਕ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਦਾ ਨਿਰਮਾਣ ਵਾਸ਼ੂ ਭਗਨਾਨੀ, ਦੀਪਸ਼ਿਖਾ ਦੇਸ਼ਮੁਖ, ਜੈਕੀ ਭਗਨਾਨੀ, ਹਿਮਾਂਸ਼ੂ ਕਿਸ਼ਨ ਮਹਿਰਾ ਅਤੇ ਅਲੀ ਅੱਬਾਸ ਜ਼ਫਰ ਨੇ ਕੀਤਾ ਹੈ। -ਆਈਏਐੱਨਐੱਸ

Advertisement
Advertisement
Show comments