ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਲਮਾਨ ਖਾਨ ਦੇ ਘਰ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼, ਦੋ ਗ੍ਰਿਫਤਾਰ

ਮੁੰਬਈ, 22 ਮਈ ਬੀਤੇ ਦੋ ਦਿਨਾਂ ਦੌਰਾਨ ਮੁੰਬਈ ਦੇ ਬਾਂਦਰਾ ਖੇਤਰ ਵਿੱਚ ਅਦਾਕਾਰ ਸਲਮਾਨ ਖਾਨ ਦੀ ਇਮਾਰਤ ਵਿੱਚ ਕਥਿਤ ਤੌਰ ’ਤੇ ਵੱਖ-ਵੱਖ ਘਟਨਾਵਾਂ ਦੌਰਾਨ ਘੁਸਪੈਠ ਕਰਨ ਦੇ ਦੋਸ਼ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਂਦਰਾ ਪੁਲੀਸ...
Advertisement

ਮੁੰਬਈ, 22 ਮਈ

ਬੀਤੇ ਦੋ ਦਿਨਾਂ ਦੌਰਾਨ ਮੁੰਬਈ ਦੇ ਬਾਂਦਰਾ ਖੇਤਰ ਵਿੱਚ ਅਦਾਕਾਰ ਸਲਮਾਨ ਖਾਨ ਦੀ ਇਮਾਰਤ ਵਿੱਚ ਕਥਿਤ ਤੌਰ ’ਤੇ ਵੱਖ-ਵੱਖ ਘਟਨਾਵਾਂ ਦੌਰਾਨ ਘੁਸਪੈਠ ਕਰਨ ਦੇ ਦੋਸ਼ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਂਦਰਾ ਪੁਲੀਸ ਸਟੇਸ਼ਨ ਦੇ ਅਧਿਕਾਰੀ ਨੇ ਕਿਹਾ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਦੋ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ ਇੱਕ ਵਿਅਕਤੀ, ਜਿਸਦੀ ਪਛਾਣ ਜਤਿੰਦਰ ਕੁਮਾਰ ਸਿੰਘ (23) ਵਜੋਂ ਹੋਈ ਹੈ, ਮੰਗਲਵਾਰ ਨੂੰ ਕਥਿਤ ਤੌਰ ’ਤੇ ਬਾਂਦਰਾ (ਪੱਛਮ) ਦੇ ਗਲੈਕਸੀ ਅਪਾਰਟਮੈਂਟਸ ਵਿੱਚ ਦਾਖਲ ਹੋਇਆ। ਉਸ ਨੂੰ ਪਹਿਲਾਂ ਸਵੇਰੇ ਖਾਨ ਦੇ ਘਰ ਦੇ ਆਲੇ-ਦੁਆਲੇ ਘੁੰਮਦੇ ਦੇਖਿਆ ਗਿਆ ਸੀ।

Advertisement

ਅਦਾਕਾਰ ਦੀ ਸੁਰੱਖਿਆ ਲਈ ਉੱਥੇ ਤਾਇਨਾਤ ਇੱਕ ਪੁਲੀਸ ਕਰਮਚਾਰੀ ਨੇ ਉਸ ਨੂੰ ਉੱਥੋਂ ਜਾਣ ਲਈ ਕਿਹਾ ਸੀ। ਇਸ ਦੌਰਾਨ ਉਸ ਨੇ ਗੁੱਸੇ ਵਿੱਚ ਆ ਕੇ ਆਪਣਾ ਮੋਬਾਈਲ ਫੋਨ ਜ਼ਮੀਨ ’ਤੇ ਤੋੜ ਦਿੱਤਾ।

ਅਧਿਕਾਰੀ ਨੇ ਦੱਸਿਆ ਕਿ ਜਤਿੰਦਰ ਗਲੈਕਸੀ ਇਮਾਰਤ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਕਾਰ ਰਾਹੀਂ ਗਲੈਕਸੀ ਅਪਾਰਟਮੈਂਟਸ ਵਿੱਚ ਦਾਖਲ ਹੋਇਆ। ਹਾਲਾਂਕਿ, ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਸਿੰਘ ਗਲੈਕਸੀ ਅਪਾਰਟਮੈਂਟਸ ਦੇ ਨਿਵਾਸੀ ਦੀ ਕਾਰ ਵਿੱਚ ਕਿਵੇਂ ਚੜ੍ਹਿਆ। ਨੌਜਵਾਨ ਨੇ ਪੁੱਛਗਿੱਛ ਦੌਰਾਨ ਕਿਹਾ ਕਿ ਉਹ ਅਦਾਕਾਰ ਨੂੰ ਮਿਲਣਾ ਚਾਹੁੰਦਾ ਸੀ।

ਅਧਿਕਾਰੀ ਨੇ ਕਿਹਾ ਕਿ ਅਜਿਹੀ ਹੀ ਇੱਕ ਹੋਰ ਘਟਨਾ ਵਿੱਚ ਇੱਕ ਔਰਤ ਬੁੱਧਵਾਰ ਨੂੰ ਇਮਾਰਤ ਵਿੱਚ ਦਾਖਲ ਹੋਈ ਅਤੇ ਖਾਨ ਦੇ ਫਲੈਟ ਤੱਕ ਪਹੁੰਚਣ ਵਿੱਚ ਵੀ ਕਾਮਯਾਬ ਹੋ ਗਈ। ਇਸ ਦੌਰਾਨ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਵਿਰੁੱਧ ਘੁਸਪੈਠ ਦੇ ਮਾਮਲੇ ਦਰਜ ਕੀਤੇ ਗਏ ਹਨ। -ਪੀਟੀਆਈ

Advertisement
Tags :
Galaxy ApartmentSalman Khan
Show comments