ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਹੰਕਾਰ ਜਾਂ ਲੋੜੋਂ ਵੱਧ ਸਵੈ-ਵਿਸ਼ਵਾਸ’: KBC ਵਿੱਚ 10 ਸਾਲਾ ਬੱਚੇ ਦੇ ਵਤੀਰੇ ਨੇ ਸੋਸ਼ਲ ਮੀਡੀਆ ’ਤੇ ਛੇੜੀ ਚਰਚਾ

ਪ੍ਰਸਿੱਧ ਟੀਵੀ ਸ਼ੋਅ ‘ਕੌਨ ਬਣੇਗਾ ਕਰੋੜਪਤੀ’ (KBC) 17 ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਗੁਜਰਾਤ ਦੇ 10 ਸਾਲਾ Ishit Bhatt ਨੂੰ ਸ਼ੋਅ ਦੇ ਮੇਜ਼ਬਾਨ ਅਮਿਤਾਭ ਬੱਚਨ ਪ੍ਰਤੀ ਲੋੜ ਤੋਂ ਵੱਧ ਆਤਮਵਿਸ਼ਵਾਸ...
Photo: Social Media
Advertisement
ਪ੍ਰਸਿੱਧ ਟੀਵੀ ਸ਼ੋਅ ‘ਕੌਨ ਬਣੇਗਾ ਕਰੋੜਪਤੀ’ (KBC) 17 ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਗੁਜਰਾਤ ਦੇ 10 ਸਾਲਾ Ishit Bhatt ਨੂੰ ਸ਼ੋਅ ਦੇ ਮੇਜ਼ਬਾਨ ਅਮਿਤਾਭ ਬੱਚਨ ਪ੍ਰਤੀ ਲੋੜ ਤੋਂ ਵੱਧ ਆਤਮਵਿਸ਼ਵਾਸ ਅਤੇ ਅਪਮਾਨਜਨਕ ਰਵੱਈਆ ਅਖ਼ਤਿਆਰ ਕਰਦਿਆਂ ਦੇਖਿਆ ਜਾ ਸਕਦਾ ਹੈ।

ਦਸ ਸਾਲਾ ਵਿਦਿਆਰਥੀ ਦੇ ਵਤੀਰੇ ਨੇ ਸੋਸ਼ਲ ਮੀਡੀਆ ’ਤੇ ਇੱਕ ਭਖਵੀਂ ਬਹਿਸ ਛੇੜ ਦਿੱਤੀ ਹੈ। ਬਹੁਤ ਸਾਰੇ ਲੋਕਾਂ ਨੇ ਸਹੀ ਪਰਵਰਿਸ਼ ਨਾ ਕੀਤੇ ਜਾਣ ਲਈ ਉਸ ਦੇ ਮਾਪਿਆਂ ਦੀ ਆਲੋਚਨਾ ਕੀਤੀ ਹੈ। ਇੱਕ ਐਕਸ ਯੂਜ਼ਰ ਨੇ ਇਸ ਵੀਡੀਓ ’ਤੇ ਟਿੱਪਣੀ ਕਰਦਿਆਂ ਲਿਖਿਆ, ‘ਕਰਮਾ ਨੂੰ ਆਪਣਾ ਸਿਰਨਾਵੇਂ ਦਾ ਪਤਾ ਹੈ….’

Advertisement

ਜਾਣੋ KBC ਦੇ ਐਪੀਸੋਡ ਵਿੱਚ ਕੀ ਹੋਇਆ?

ਐਪੀਸੋਡ ਦੌਰਾਨ ਅਮਿਤਾਭ ਬੱਚਨ ਜਦੋਂ Ishit Bhatt ਨੂੰ ਖੇਡ ਦੇ ਨਿਯਮਾਂ ਬਾਰੇ ਦੱਸ ਰਹੇ ਸਨ 10 ਸਾਲਾ ਵਿਦਿਆਰਥੀ ਨੇ ਉਨ੍ਹਾਂ ਨੂੰ ਵਿਚਾਲੇ ਰੋਕਦਿਆਂ ਕਿਹਾ, ‘‘ਮੇਰੇਕੋ ਰੂਲਜ਼ ਪਤਾ ਹੈ ਇਸ ਲੀਏ ਆਪ ਅਭੀ ਮੇਰੇਕੋ ਰੂਲਜ਼ ਸਮਝਾਨੇ ਮਤ ਬੈਠਣਾ’’ (ਮੈਨੂੰ ਨਿਯਮ ਪਤਾ ਹਨ, ਇਸ ਲਈ ਹੁਣੇ ਮੈਨੂੰ ਨਿਯਮ ਸਮਝਾਉਣ ਨਾ ਬੈਠੋ)।

ਐਨਾ ਹੀ ਨਹੀਂ ਫਿਰ ਉਸ ਨੇ ਅਮਿਤਾਭ ਬੱਚਨ ਦੇ ਵਿਕਲਪ ਪੜ੍ਹਨ ਦੀ ਉਡੀਕ ਕੀਤੇ ਬਿਨਾਂ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ Ishit Bhatt ਨੇ ਬੱਚਨ ਨੂੰ ਕਈ ਵਾਰ ਸਵਾਲ ਪੂਰਾ ਕਰਨ ਤੋਂ ਰੋਕਿਆ। ਹਾਲਾਂਕਿ Ishit ਨੂੰ ਜਲਦ ਹੀ ਆਪਣੇ ਲੋੜ ਤੋਂ ਵੱਧ ਆਤਮ ਵਿਸ਼ਵਾਸ ਕਾਰਨ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਜਦੋਂ ਉਸ ਨੂੰ ਰਾਮਾਇਣ ਨਾਲ ਸਬੰਧਤ ਇੱਕ ਸਵਾਲ ਪੁੱਛਿਆ ਗਿਆ, ਤਾਂ ਉਸ ਨੇ ਆਤਮਵਿਸ਼ਵਾਸ ਨਾਲ ਗਲਤ ਜਵਾਬ ਚੁਣਿਆ, ਉਹ ਖੇਡ ਹਾਰ ਗਿਆ ਅਤੇ ਕੋਈ ਵੀ ਇਨਾਮੀ ਰਾਸ਼ੀ ਘਰ ਨਹੀਂ ਲੈ ਕੇ ਜਾ ਸਕਿਆ।

ਅਮਿਤਾਭ ਨੇ ਬੱਚੇ ਦੇ ਵਤੀਰੇ ਨੂੰ ਨਰਮੀ ਨਾਲ ਸੰਭਾਲਿਆ

Ishit Bhatt ਦੇ ਇਸ ਵਤੀਰੇ ਦੇ ਬਾਵਜੂਦ ਅਮਿਤਾਭ ਬੱਚਨ ਨੇ ਆਪਣੇ ਖਾਸ ਸ਼ਾਂਤ ਸੁਭਾਅ ਅਤੇ ਨਰਮੀ ਨਾਲ ਸਥਿਤੀ ਨੂੰ ਸੰਭਾਲਿਆ। ਜਦੋਂ Ishit ਨੇ ਗਲਤ ਜਵਾਬ ਦਿੱਤਾ, ਤਾਂ ਬੱਚਨ ਮੁਸਕਰਾਏ ਅਤੇ ਕਿਹਾ, ‘‘ਕਭੀ ਕਭੀ ਬੱਚੇ ਓਵਰਕੌਨਫੀਡੈਂਸ ਮੇਂ ਗਲਤੀ ਕਰ ਦੇਤੇ ਹੈਂ" (ਕਦੇ-ਕਦੇ ਬੱਚੇ ਲੋੜੋਂ ਵੱਧ ਆਤਮਵਿਸ਼ਵਾਸ ਕਾਰਨ ਗਲਤੀ ਕਰ ਜਾਂਦੇ ਹਨ)। ਬਹੁਤ ਸਾਰੇ ਯੂਜ਼ਰਸ ਨੇ ਬੱਚਨ ਦੇ ਸੰਜਮ ਅਤੇ ਨਿਮਰਤਾ ਦੀ ਪ੍ਰਸ਼ੰਸਾ ਕੀਤੀ। ਇੱਕ ਨੇ ਟਿੱਪਣੀ ਕੀਤੀ, ‘ਅਮਿਤਾਭ ਬੱਚਨ ਨੇ ਉਸਨੂੰ ਚੰਗੀ ਤਰ੍ਹਾਂ ਸੰਭਾਲਿਆ।’

ਸੋਸ਼ਲ ਮੀਡੀਆ 'ਤੇ ਆਲੋਚਨਾ

ਇਸ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਆਲੋਚਨਾ ਦੀ ਲਹਿਰ ਪੈਦਾ ਕਰ ਦਿੱਤੀ ਹੈ, ਜਿਸ ਵਿੱਚ ਬਹੁਤ ਸਾਰੇ ਯੂਜ਼ਰਸ Ishit Bhatt ਦੇ ਮਾਪਿਆਂ ਨੂੰ ਨਿਮਰਤਾ ਅਤੇ ਬਜ਼ੁਰਗਾਂ ਲਈ ਆਦਰ ਨਾ ਸਿਖਾਉਣ ਲਈ ਝਾੜ ਪਾ ਰਹੇ ਹਨ।

ਇੱਕ ਯੂਜ਼ਰ ਨੇ ਪੁੱਛਿਆ, ‘‘ਕਿੰਨਾ ਬਦਤਮੀਜ਼ ਬੱਚਾ ਹੈ। ਕੀ ਮਾਪੇ ਇਸ ਤਰ੍ਹਾਂ ਦੀ ਪਰਵਰਿਸ਼ ਤੋਂ ਖੁਸ਼ ਹਨ?" ਇੱਕ ਹੋਰ ਨੇ ਟਿੱਪਣੀ ਕੀਤੀ, ‘‘ਸਹੀ ਅੰਤ। ਹੰਕਾਰ ਨੂੰ ਸਬਕ ਮਿਲਿਆ। ਸ਼ਾਇਦ ਹੁਣ ਮਾਪੇ ਸਿੱਖਣਗੇ, ਇੱਕ ਸ਼ਰਾਰਤੀ ਬੱਚੇ ਦਾ ਪਾਲਣ-ਪੋਸ਼ਣ ਨਹੀਂ ਹੈ, ਇਹ ਜਨਤਕ ਪਰੇਸ਼ਾਨੀ ਦੀ ਸਿਖਲਾਈ ਹੈ।’’

ਇੱਕ ਹੋਰ ਨੇ ਕਿਹਾ, ‘‘ਜੇ ਤੁਸੀਂ ਆਪਣੇ ਬੱਚਿਆਂ ਨੂੰ ਨਿਮਰਤਾ, ਸਬਰ ਅਤੇ ਤਰੀਕੇ ਨਹੀਂ ਸਿਖਾ ਸਕਦੇ, ਤਾਂ ਉਹ ਅਜਿਹੇ ਬਦਤਮੀਜ਼, ਅਤਿ-ਆਤਮਵਿਸ਼ਵਾਸੀ ਬਣ ਜਾਂਦੇ ਹਨ।’’

 

 

Advertisement
Show comments