ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੰਡਨ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ ਅਨੁਸ਼ਕਾ ਤੇ ਵਿਰਾਟ

ਲੰਡਨ: ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪਤੀ ਤੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨਾਲ ਲੰਡਨ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਵਿਰਾਟ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿਚ ਦੋਵੇਂ ਖੁਸ਼ ਨਜ਼ਰ ਆ ਰਹੇ...
Advertisement

ਲੰਡਨ: ਬੌਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪਤੀ ਤੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨਾਲ ਲੰਡਨ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਵਿਰਾਟ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿਚ ਦੋਵੇਂ ਖੁਸ਼ ਨਜ਼ਰ ਆ ਰਹੇ ਹਨ। ਉਸ ਨੇ ਆਪਣੇ ਕ੍ਰਿਕਟਰ ਪਤੀ ਨਾਲ ਇੱਕ ਸੈਲਫੀ ਸਾਂਝੀ ਕੀਤੀ ਜਿਸ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ, ‘ਮੌਜਾਂ ਹੀ ਮੌਜਾਂ।’ ਇੰਸਟਾਗਰਾਮ ’ਤੇ ਸ਼ੇਅਰ ਕੀਤੀ ਇਸ ਤਸਵੀਰ ਵਿਚ ਵਿਰਾਟ ਚਿੱਟੀ ਤੇ ਕਾਲੀ ਦਾਡ਼੍ਹੀ ਦੇ ਸੁਮੇਲ ਨਾਲ ਆਕਰਸ਼ਕ ਦਿੱਖ ਵਿਚ ਦਿਖਾਈ ਦੇ ਰਿਹਾ ਹੈ। ਉਸ ਨੇ ਸਲੇਟੀ ਰੰਗ ਦੀ ਕਮੀਜ਼ ਪਾਈ ਹੋਈ ਹੈ ਅਤੇ ਸਫੈਦ ਸ਼ੀਸ਼ੇ ਤੇ ਕਾਲੇ ਫਰੇਮ ਵਾਲੀਆਂ ਐਨਕਾਂ ਲਾੲੀਆਂ ਹੋਈਆਂ ਹਨ। ਦੂਜੇ ਪਾਸੇ ਅਨੁਸ਼ਕਾ ਸਫੈਦ ਰੰਗ ਦੀ ਕਮੀਜ਼ ਤੇ ਘੱਟ ਮੇਕਅੱਪ ਨਾਲ ਖੂਬ ਫਬ ਰਹੀ ਹੈ। ਇਸ ਜੋੜੀ ਨੂੰ ਹਾਲ ਹੀ ਵਿੱਚ ਉੱਘੇ ਅਮਰੀਕੀ ਗਾਇਕ ਕ੍ਰਿਸ਼ਨ ਦਾਸ ਦੇ ਸਮਾਗਮ ਵਿੱਚ ਦੇਖਿਆ ਗਿਆ ਸੀ ਜੋ ਆਪਣੇ ਹਿੰਦੂ ਭਗਤੀ ਵਾਲੇ ਗੀਤਾਂ ਲਈ ਜਾਣਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਵਿਰਾਟ ਅਤੇ ਅਨੁਸ਼ਕਾ ਨੇ ਇਟਲੀ ਵਿੱਚ ਵਿਆਹ ਕਰਵਾਇਆ ਸੀ। ਅਨੁਸ਼ਕਾ ਅਗਲੀ ਸਪੋਰਟਸ ਬਾਇਓਪਿਕ ਫਿਲਮ ‘ਛਕਡ਼ਾ ਐਕਸਪ੍ਰੈਸ’ ਵਿੱਚ ਨਜ਼ਰ ਆਵੇਗੀ ਜੋ ਸਾਬਕਾ ਭਾਰਤੀ ਕ੍ਰਿਕਟਰ ਝੂਲਨ ਗੋਸਵਾਮੀ ਦੇ ਜੀਵਨ ’ਤੇ ਆਧਾਰਿਤ ਹੈ। -ਏਅੈੱਨਆਈ

Advertisement
Advertisement
Tags :
Virat Anushka Londonਅਨੁਸ਼ਕਾਆਨੰਦਛੁੱਟੀਆਂਲੰਡਨ:ਵਿੱਚਵਿਰਾਟ