ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਨਿਲ ਕਪੂਰ ਨੇ ‘ਸੂਬੇਦਾਰ’ ਦੀ ਤਿਆਰੀ ਆਰੰਭੀ

ਮੁੰਬਈ: ਰਿਆਲਿਟੀ ਸਟ੍ਰੀਮਿੰਗ ਸ਼ੋਅ ‘ਬਿੱਗ ਬੌਸ ਓਟੀਟੀ’ ਦੇ ਆਉਣ ਵਾਲੇ ਸੀਜ਼ਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਬੌਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ‘ਸੂਬੇਦਾਰ’ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਜ ਇੰਸਟਾਗ੍ਰਾਮ ’ਤੇ ਫਿਲਮ ਦੀ ਤਿਆਰੀ...
Advertisement

ਮੁੰਬਈ: ਰਿਆਲਿਟੀ ਸਟ੍ਰੀਮਿੰਗ ਸ਼ੋਅ ‘ਬਿੱਗ ਬੌਸ ਓਟੀਟੀ’ ਦੇ ਆਉਣ ਵਾਲੇ ਸੀਜ਼ਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਬੌਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ ‘ਸੂਬੇਦਾਰ’ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਅੱਜ ਇੰਸਟਾਗ੍ਰਾਮ ’ਤੇ ਫਿਲਮ ਦੀ ਤਿਆਰੀ ਦੀ ਤਸਵੀਰ ਸਾਂਝੀ ਕੀਤੀ। ਤਸਵੀਰ ਵਿੱਚ ਅਨਿਲ ਕਪੂਰ ਇੱਕ ਵਿਅਕਤੀ ਦੀ ਗਰਦਨ ਫੜੀਂ ਨਜ਼ਰ ਆ ਰਹੇ ਹਨ। ਇਹ ਤਸਵੀਰ ਲੜਾਈ ਵਾਲੇ ਸੀਨ ਦੇ ਸਿਖਲਾਈ ਸੈਸ਼ਨ ਤੋਂ ਲਈ ਗਈ ਲੱਗਦੀ ਹੈ। ਇਸ ਬਾਰੇ ਉਨ੍ਹਾਂ ਲਿਖਿਆ , ‘‘ਹਾਲੇ ਤਾਂ ਹੱਥ ਉੱਠਿਆ ਹੀ ਕਿੱਥੇ ਹੈ, ਇਹ ਤਾਂ ਬਸ ਤਿਆਰੀ ਹੈ। ਫਿਲਮ ‘ਸੂਬੇਦਾਰ’ ਦੀ ਤਿਆਰੀ ਸ਼ੁਰੂ ਹੋ ਗਈ ਹੈ।’’ ਇਸ ’ਤੇ ਸੀਨੀਅਰ ਅਦਾਕਾਰ ਅਨੁਪਮ ਖੇਰ ਤੋਂ ਇਲਾਵਾ ਅਨਿਲ ਦੇ ਪ੍ਰਸ਼ੰਸਕਾਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਇਸ ਦੌਰਾਨ ਇੱਕ ਨੇ ਲਿਖਿਆ, ‘‘ਮਜਨੂ ਭਾਈ ਕੇ ਆਗੇ ਕੋਈ ਬੋਲ ਸਕਦੈ ਹੈ ਕਯਾ?’’ ਇਸੇ ਤਰ੍ਹਾਂ ਇੱਕ ਨੇ ਲਿਖਿਆ, ‘‘ਵਾਹ, ਬਹੁਤ ਸ਼ਾਨਦਾਰ।’’ ਜ਼ਿਕਰਯੋਗ ਹੈ ਕਿ ਫਿਲਮ ਸੂਬੇਦਾਰ ਦਾ ਨਿਰਦੇਸ਼ਨ ਸੁਰੇਸ਼ ਤ੍ਰਿਵੇਣੀ ਨੇ ਕੀਤਾ ਹੈ ਅਤੇ ਇਹ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ। ਉਧਰ 21 ਜੂਨ ਸ਼ੁਰੂ ਹੋ ਰਹੇ ‘ਬਿੱਗ ਬੌਸ ਓਟੀਟੀ’ ਦੇ ਤੀਜੇ ਸੀਜ਼ਨ ਵਿੱਚ ਅਨਿਲ ਕਪੂਰ ਪਹਿਲੀ ਵਾਰ ਸ਼ੋਅ ਦੇ ਮੇਜ਼ਬਾਨ ਵਜੋਂ ਨਜ਼ਰ ਆਉਣਗੇ।’’ -ਆਈਏਐੱਨਐੱਸ

Advertisement
Advertisement
Tags :
Anil KapporBollywood Actorbollywood newsHindi Movie NewsPunjabi NewsSubdar Movie