ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੱਲੂ ਅਰਜੁਨ ਨੇ ਫ਼ਿਲਮ ‘ਆਰੀਆ’ ਦੀ ਵੀਹਵੀਂ ਵਰ੍ਹੇਗੰਢ ਮਨਾਈ

ਨਵੀਂ ਦਿੱਲੀ: ਕੌਮੀ ਪੁਰਸਕਾਰ ਜੇਤੂ ਅਦਾਕਾਰ ਅੱਲੂ ਅਰਜੁਨ ਨੇ ਅੱਜ ਆਪਣੀ ਫ਼ਿਲਮ ‘ਆਰੀਆ’ ਦੀ 20ਵੀਂ ਵਰ੍ਹੇਗੰਢ ਮਨਾਈ। ਸਾਲ 2003 ਵਿੱਚ ਫ਼ਿਲਮ ‘ਗੰਗੋਤਰੀ’ ਨਾਲ ਤੇਲਗੂ ਸਿਨੇਮਾ ਜਗਤ ਵਿੱਚ ਸ਼ੁਰੂਆਤ ਕਰਨ ਵਾਲੇ ਅਰਜੁਨ ਲਈ 2004 ਦੀ ਇਹ ਫ਼ਿਲਮ ਉਸ ਦੇ ਕਰੀਅਰ ਵਿੱਚ...
Advertisement

ਨਵੀਂ ਦਿੱਲੀ: ਕੌਮੀ ਪੁਰਸਕਾਰ ਜੇਤੂ ਅਦਾਕਾਰ ਅੱਲੂ ਅਰਜੁਨ ਨੇ ਅੱਜ ਆਪਣੀ ਫ਼ਿਲਮ ‘ਆਰੀਆ’ ਦੀ 20ਵੀਂ ਵਰ੍ਹੇਗੰਢ ਮਨਾਈ। ਸਾਲ 2003 ਵਿੱਚ ਫ਼ਿਲਮ ‘ਗੰਗੋਤਰੀ’ ਨਾਲ ਤੇਲਗੂ ਸਿਨੇਮਾ ਜਗਤ ਵਿੱਚ ਸ਼ੁਰੂਆਤ ਕਰਨ ਵਾਲੇ ਅਰਜੁਨ ਲਈ 2004 ਦੀ ਇਹ ਫ਼ਿਲਮ ਉਸ ਦੇ ਕਰੀਅਰ ਵਿੱਚ ਵੱਡਾ ਮੀਲ ਪੱਥਰ ਸਾਬਤ ਹੋਈ। 42 ਸਾਲਾ ਅਦਾਕਾਰ ਨੇ ਐਕਸ ’ਤੇ ਇੱਕ ਪੋਸਟ ਸਾਂਝੀ ਕਰਦਿਆਂ ਆਖਿਆ, ‘ਆਰੀਆ’ ਦੇ ਵੀਹ ਸਾਲ। ਇਹ ਸਿਰਫ਼ ਇੱਕ ਫ਼ਿਲਮ ਨਹੀਂ ਹੈ... ਇਹ ਅਜਿਹਾ ਪਲ ਹੈ ਜਿਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਹਮੇਸ਼ਾ ਤੁਹਾਡਾ ਰਿਣੀ ਰਹਾਂਗਾ।’ ਫ਼ਿਲਮ ‘ਆਰੀਆ’ ਵਿੱਚ ਅਰਜੁਨ ਨੇ ਮੁੱਖ ਭੂਮਿਕਾ ਨਿਭਾਈ ਹੈ ਜੋ ਗੀਤਾ ਨਾਮ ਦੀ ਕੁੜੀ ਨਾਲ ਪਿਆਰ ਕਰਦਾ ਹੈ। ਇਹ ਉੱਘੇ ਫ਼ਿਲਮ ਨਿਰਮਾਤਾ ਸੁਕੁਮਾਰ ਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ਸੀ। ਅਦਾਕਾਰ ਅਤੇ ਫ਼ਿਲਮ ਨਿਰਮਾਤਾ ਨੇ ਮਗਰੋਂ ਫ਼ਿਲਮ ‘ਆਰੀਆ 2’ ਵਿੱਚ ਇਕੱਠਿਆਂ ਕੰਮ ਕੀਤਾ ਜੋ 2009 ਵਿੱਚ ਰਿਲੀਜ਼ ਹੋਈ। ‘ਆਰੀਆ’ ਫ਼ਿਲਮ ਮਗਰੋਂ ਅਰਜੁਨ ਅਤੇ ਸੁਕੁਮਾਰ ਦੀ ਜੋੜੀ 2021 ਵਿੱਚ ਫ਼ਿਲਮ ‘ਪੁਸ਼ਪਾ 1: ਦਿ ਰਾਈਜ਼’ ਲੈ ਕੇ ਆਈ। ਇਸ ਫ਼ਿਲਮ ਨੇ 350 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਜੋ ਸਾਲ ਦੀ ਸਭ ਵੱਧ ਕਮਾਈ ਵਾਲੀ ਫ਼ਿਲਮ ਬਣੀ। ਇਹ ਜੋੜੀ ਮੁੜ ਫ਼ਿਲਮ ‘ਪੁਸ਼ਪਾ 2: ਦਿ ਰੂਲ’ ਦਾ ਇੰਤਜ਼ਾਰ ਕਰ ਰਹੀ ਹੈ ਜੋ 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। -ਪੀਟੀਆਈ

Advertisement
Advertisement
Show comments