ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਿਲਜੀਤ ਦੋਸਾਂਝ ਦੇ ਸ਼ੋਅ ਲਈ ਟਿਕਟਾਂ ਦੀ ਵਿਕਰੀ ਵਿੱਚ ਕਥਿਤ ਧੋਖਾਧੜੀ

ਈਡੀ ਵੱਲੋਂ ਛਾਪੇਮਾਰੀ ਦੌਰਾਨ ਵਰਤਿਆ ਗਿਆ ਸਮਾਨ ਜ਼ਬਤ
Advertisement

ਨਵੀਂ ਦਿੱਲੀ, 26 ਅਕਤੂਬਰ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਨ੍ਹਾਂ ਦਿਲਜੀਤ ਦੋਸਾਂਝ(Diljit Dosanjh) ਦੇ ਕੋਲਡਪਲੇਅ(Coldplay) ਅਤੇ ਦਿਲ-ਲੁਮਿਨਾਟੀ (Dil-luminati)ਸ਼ੋਅ ਲਈ ਟਿਕਟਾਂ ਦੀ "ਬਲੈਕ ਮਾਰਕੀਟਿੰਗ" ਵਿੱਚ ਮਨੀ ਲਾਂਡਰਿੰਗ ਦੀ ਜਾਂਚ ਸਬੰਧੀ ਛਾਪੇਮਾਰੀ ਕਰਨ ਤੋਂ ਬਾਅਦ ਕਥਿਤ ਬੇਨਿਯਮੀਆਂ ਦਾ ਪਤਾ ਲਗਾਇਆ ਹੈ। ਇਸ ਸਬੰਧੀ ਸ਼ੁੱਕਰਵਾਰ ਨੂੰ ਪੰਜ ਸੂਬਿਆਂ ਦਿੱਲੀ, ਮਹਾਰਾਸ਼ਟਰ (ਮੁੰਬਈ), ਰਾਜਸਥਾਨ (ਜੈਪੁਰ), ਕਰਨਾਟਕ (ਬੈਂਗਲੁਰੂ) ਅਤੇ ਪੰਜਾਬ (ਚੰਡੀਗੜ੍ਹ) ਦੇ 13 ਸਥਾਨਾਂ ’ਤੇ ਛਾਪੇਮਾਰੀ ਕੀਤੀ ਗਈ। ਫੈਡਰਲ ਏਜੰਸੀ ਨੇ ਕਿਹਾ ਕਿ ਆਮ ਤੌਰ ’ਤੇ, ਟਿਕਟਾਂ ਜ਼ੋਮੇਟੋ (Zomato), ਬੁੱਕ ਮਾਈ ਸ਼ੋਅ (BookMyShow) ਅਤੇ ਹੋਰਾਂ ਪਲੇਟਫਾਰਮਾਂ ’ਤੇ ਉਪਲਬਧ ਹੁੰਦੀਆਂ ਹਨ ਪਰ ਜਦੋਂ ਮੰਗ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਇਹ ਟਿਕਟਾਂ ਤੇਜ਼ੀ ਨਾਲ ਵਿਕ ਜਾਂਦੀਆਂ ਹਨ ਅਤੇ ਜਿਸ ਨਾਲ ਲੋਕ ਵਿਕਲਪਕ ਸਰੋਤਾਂ ਦੀ ਭਾਲ ਕਰਦੇ ਹਨ।

Advertisement

ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਖੋਜ ਅਤੇ ਜਾਂਚ ਵਿੱਚ ਇੰਸਟਾਗ੍ਰਾਮ, ਵ੍ਹਾਟਸਐਪ ਅਤੇ ਟੈਲੀਗ੍ਰਾਮ ਦੀ ਵਰਤੋਂ ਕਰਦਿਆਂ ਸੋਸ਼ਲ ਮੀਡੀਆ ਰਾਹੀਂ ਜਾਅਲੀ ਟਿਕਟਾਂ ਸਮੇਤ ਅਜਿਹੀਆਂ ਟਿਕਟਾਂ ਪ੍ਰਦਾਨ ਕਰਨ ਲਈ ਜਾਣੇ ਜਾਂਦੇ ਕਈ ਵਿਅਕਤੀਆਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਨੇ ਅੱਗੇ ਕਿਹਾ ਕਿ ਟਿਕਟਾਂ ਦੀ ਵਿਕਰੀ ਘਪਲੇ ਵਿੱਚ ਵਰਤੇ ਗਏ ਮੋਬਾਈਲ ਫੋਨ, ਲੈਪਟਾਪ, ਸਿਮ ਕਾਰਡ ਸਮੇਤ ਹੋਰ ਸਮੱਗਰੀ ਜ਼ਬਤ ਕੀਤੀ ਗਈ ਹੈ। ਈਡੀ ਨੇ ਕਿਹਾ ਕਿ ਛਾਪੇਮਾਰੀ ਦਾ ਉਦੇਸ਼ ਟਿਕਟਾਂ ਦੀ ਗੈਰ-ਕਾਨੂੰਨੀ ਵਿਕਰੀ, ਇਹਨਾਂ ਘੁਟਾਲਿਆਂ ਦਾ ਸਹਿਯੋਗ ਕਰਨ ਵਾਲੇ ਵਿੱਤੀ ਨੈਟਵਰਕ ਦੀ ਜਾਂਚ ਕਰਨਾ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਤੋਂ ਪੈਦਾ ਹੋਏ ਅਪਰਾਧ ਦੀ ਕਮਾਈ ਬਾਰੇ ਪਤਾ ਲਗਾਉਣਾ ਸੀ। -ਪੀਟੀਆਈ

Advertisement
Tags :
Diljit DosanjhEDEnforcement DirectoratePunjab KhabarPunjabi khabarPunjabi News