ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਆਲੀਆ ਨੇ ਮਰਹੂਮ ਦਾਦਾ ਦੇ ਜਨਮ ਦਿਨ ’ਤੇ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਇੰਸਟਾਗ੍ਰਾਮ ’ਤੇ ਆਪਣੇ ਮਰਹੂਮ ਦਾਦਾ ਨਰੇਂਦਰਨਾਥ ਰਾਜ਼ਦਾਨ ਨਾਲ ਆਪਣੀਆਂ ਕੁੱਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਦਾ ਬੀਤੇ ਸਾਲ ਦੇਹਾਂਤ ਹੋ ਗਿਆ ਸੀ। ਤਸਵੀਰਾਂ ਨਾਲ ਉਸ ਨੇ ਲਿਖਿਆ, ‘‘ਜਨਮਦਿਨ ਮੁਬਾਰਕ ਦਾਦਾ ਜੀ, ਤੁਸੀਂ ਅਤੇ...
Advertisement

ਮੁੰਬਈ: ਬੌਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਇੰਸਟਾਗ੍ਰਾਮ ’ਤੇ ਆਪਣੇ ਮਰਹੂਮ ਦਾਦਾ ਨਰੇਂਦਰਨਾਥ ਰਾਜ਼ਦਾਨ ਨਾਲ ਆਪਣੀਆਂ ਕੁੱਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਦਾ ਬੀਤੇ ਸਾਲ ਦੇਹਾਂਤ ਹੋ ਗਿਆ ਸੀ। ਤਸਵੀਰਾਂ ਨਾਲ ਉਸ ਨੇ ਲਿਖਿਆ, ‘‘ਜਨਮਦਿਨ ਮੁਬਾਰਕ ਦਾਦਾ ਜੀ, ਤੁਸੀਂ ਅਤੇ ਤੁਹਾਡੀਆਂ ਯਾਦਾਂ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੀਆਂ।’’

ਪਿਛਲੇ ਸਾਲ ਜਦੋਂ ਉਨ੍ਹਾਂ ਦਾ ਦੇਹਾਂਤ ਹੋਇਆ ਸੀ ਤਾਂ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਉਨ੍ਹਾਂ ਦੇ ਜਨਮਦਿਨ ਦੇ ਜਸ਼ਨਾਂ ਦੀ ਪੁਰਾਣੀ ਵੀਡੀਓ ਸਾਂਝੀ ਕਰ ਕੇ ਸੋਗ ਪ੍ਰਗਟਾਇਆ ਸੀ। ਉਸ ਨੇ ਲਿਖਿਆ, ‘‘ਮੇਰੇ ਦਾਦਾ ਜੀ, ਮੇਰੇ ਹੀਰੋ। 93 ਸਾਲਾਂ ਦੀ ਉਮਰ ਤੱਕ ਗੋਲਫ ਖੇਡਦੇ ਰਹੇ ਅਤੇ ਕੰਮ ਕਰਦੇ ਰਹੇ। ਉਹ ਬਹੁਤ ਸਵਾਦ ਆਮਲੇਟ ਬਣਾਉਂਦੇ ਸਨ। ਉਨ੍ਹਾਂ ਨੇ ਬਹੁਤ ਵਧੀਆ ਕਹਾਣੀਆਂ ਸੁਣਾਈਆਂ। ਵਾਇਲਨ ਵਜਾਇਆ। ਆਪਣੀ ਪੜਪੋਤੀ ਨੂੰ ਖਿਡਾਇਆ। ਉਨ੍ਹਾਂ ਨੂੰ ਕ੍ਰਿਕਟ ਅਤੇ ਸਕੈਚਿੰਗ ਬਹੁਤ ਪਸੰਦ ਸੀ। ਉਨ੍ਹਾਂ ਆਖ਼ਰੀ ਦਮ ਤੱਕ ਆਪਣੇ ਪਰਿਵਾਰ ਨਾਲ ਮੋਹ ਕੀਤਾ... ਆਪਣੀ ਜ਼ਿੰਦਗੀ ਨਾਲ ਪਿਆਰ ਕੀਤਾ। ਮੇਰਾ ਦਿਲ ਗਮ ਨਾਲ ਭਰਿਆ ਪਿਆ ਹੈ, ਪਰ ਨਾਲ ਖ਼ੁਸ਼ੀ ਵੀ ਹੈ ਕਿਉਂਕਿ ਮੇਰੇ ਦਾਦਾ ਜੀ ਨੇ ਸਾਨੂੰ ਅਥਾਹ ਖ਼ੁਸ਼ੀ ਦਿੱਤੀ।’’

Advertisement

ਫ਼ਿਲਮਾਂ ਦੀ ਗੱਲ ਕਰੀਏ ਤਾਂ ਆਉਂਦੇ ਦਿਨਾਂ ’ਚ ਆਲੀਆ ਵਸਨ ਬਾਲਾ ਦੀ ਫ਼ਿਲਮ ‘ਜਿਗਰਾ’ ਵਿੱਚ ਨਜ਼ਰ ਆਵੇਗੀ। ਫ਼ਿਲਮ ਦਾ ਨਿਰਮਾਣ ਕਰਨ ਜੌਹਰ ਅਤੇ ਆਲੀਆ ਨੇ ਕੀਤਾ ਹੈ ਜੋ 27 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਉਹ ਇੱਕ ਜਾਸੂਸੀ ਫ਼ਿਲਮ ਵਿੱਚ ਵੀ ਨਜ਼ਰ ਆਵੇਗੀ ਜਿਸ ਦੀ ਸ਼ੂਟਿੰਗ ਇਸ ਸਾਲ ਦੇ ਅਖੀਰ ਵਿੱਚ ਸ਼ੁਰੂ ਹੋਵੇਗੀ। ਇਸੇ ਤਰ੍ਹਾਂ ਉਹ ਸੰਜੈ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਬਣ ਰਹੀ ਫ਼ਿਲਮ ‘ਲਵ ਐਂਡ ਵਾਰ’ ਵਿੱਚ ਰਣਬੀਰ ਕਪੂਰ ਨਾਲ ਸਕਰੀਨ ਸਾਂਝੀ ਕਰੇਗੀ। ਇਸ ਫ਼ਿਲਮ ’ਚ ਵਿੱਕੀ ਕੌਸ਼ਲ ਵੀ ਨਜ਼ਰ ਆਵੇਗਾ। -ਏਐੱਨਆਈ

Advertisement
Tags :
Alia BhatBollywoodBollywood ActressHindiMahesh Bhat