ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਜੈ ਦੇਵਗਨ ਦੀ ਫਿਲਮ ‘ਸਨ ਆਫ ਸਰਦਾਰ 2’ 25 ਜੁਲਾਈ ਨੂੰ ਹੋਵੇਗੀ ਰਿਲੀਜ਼

ਨਵੀਂ ਦਿੱਲੀ, 20 ਜੂਨ ਅਜੈ ਦੇਵਗਨ ਅਤੇ ਮ੍ਰੁਣਾਲ ਠਾਕੁਰ ਦੀ ‘ਸਨ ਆਫ ਸਰਦਾਰ 2’ 25 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਵਿਜੇ ਕੁਮਾਰ ਅਰੋੜਾ ਦੀ ਇਹ ਫਿਲਮ 2012 ਵਿੱਚ ਰਿਲੀਜ਼ ਹੋਈ ‘ਸਨ ਆਫ ਸਰਦਾਰ’ ਦਾ ਸੀਕੁਅਲ ਹੈ।...
Advertisement

ਨਵੀਂ ਦਿੱਲੀ, 20 ਜੂਨ

ਅਜੈ ਦੇਵਗਨ ਅਤੇ ਮ੍ਰੁਣਾਲ ਠਾਕੁਰ ਦੀ ‘ਸਨ ਆਫ ਸਰਦਾਰ 2’ 25 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਵਿਜੇ ਕੁਮਾਰ ਅਰੋੜਾ ਦੀ ਇਹ ਫਿਲਮ 2012 ਵਿੱਚ ਰਿਲੀਜ਼ ਹੋਈ ‘ਸਨ ਆਫ ਸਰਦਾਰ’ ਦਾ ਸੀਕੁਅਲ ਹੈ। ਦੇਵਗਨ ਨੇ ਵੀਰਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਫਿਲਮ ਦਾ ਇੱਕ ਪੋਸਟਰ ਸਾਂਝਾ ਕੀਤਾ, ਜਿਸ ’ਤੇ ਰਿਲੀਜ਼ ਦੀ ਮਿਤੀ ਲਿਖੀ ਹੋਈ ਸੀ।

Advertisement

‘ਸਨ ਆਫ ਸਰਦਾਰ 2’ ਫਿਲਮ ਦੇਵਗਨ ਵੱਲੋਂ ਜੋਤੀ ਦੇਸ਼ਪਾਂਡੇ, ਐਨ ਆਰ ਪਚੀਸੀਆ ਅਤੇ ਪ੍ਰਵੀਨ ਤਲਰੇਜਾ ਦੇ ਨਾਲ ਬਣਾਈ ਗਈ ਹੈ। ਇਸ ਵਿੱਚ ਵਿੰਦੂ ਦਾਰਾ ਸਿੰਘ ਵੀ ਹੋਣਗੇ। -ਪੀਟੀਆਈ

Advertisement