ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੈਰਿਸ ਫੈਸ਼ਨ ਵੀਕ ’ਚ Aishwarya ਦਾ ਜਲਵਾ; ਸ਼ੇਰਵਾਨੀ ਪਾ ਲਿੰਗ ਭੇਦ ਨੂੰ ਦਿੱਤੀ ਚੁਣੌਤੀ !

ਇਹ ਲੁੱਕ ਨਾ ਸਿਰਫ਼ ਫੈਸ਼ਨ ਦਾ ਨਵਾਂ ਰੂਪ ਸਗੋਂ Gender-Fluid ਫੈਸ਼ਨ ਦੀ ਗਲੋਬਲ ਮੰਚ ’ਤੇ ਸ਼ਕਤੀਸ਼ਾਲੀ ਪੇਸ਼ਕਸ਼
ਪੈਰਿਸ ਫੈਸ਼ਨ ਵੀਕ ਦੌਰਾਨ Aishwarya ਦਾ ਲੁੱਕ।ਫੋਟੋ: Reuters
Advertisement

Paris Fashion Week:  Aishwarya Rai ਇੱਕ ਵਾਰ ਫਿਰ ਆਪਣੇ ਫੈਸ਼ਨ ਸੈਂਸ ਅਤੇ ਲੁੱਕ ਲਈ ਚਰਚਾ ਦੇ ਵਿੱਚ ਹੈ। ਅਦਾਕਾਰਾ ਨੇ ਹਾਲ ਹੀ ਵਿੱਚ ਪੈਰਿਸ ਫੈਸ਼ਨ ਵੀਕ ਵਿੱਚ ਸ਼ਿਰਕਤ ਕੀਤੀ, ਜਿੱਥੇ ਉਸਨੇ ਆਪਣੇ ਵਾਕ ਅਤੇ ਸਟਾਈਲ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ। ਉਸਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ।

Aishwarya Rai ਨੇ ਇੱਕ ਵਾਰੀ ਫਿਰ ਆਪਣੀ ਨਵੀਂ ਲੁੱਕ ਨਾਲ ਫੈਸ਼ਨ ਦੀ ਦੁਨੀਆਂ ਵਿਚ ਸਾਰਿਆਂ ਦਾ ਧਿਆਨ ਖਿੱਚਿਆ। ਅਦਾਕਾਰਾ L’Oréal Paris ਦੇ ਰੈਂਪ ਵਾਕ ਦੌਰਾਨ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਵੱਲੋਂ ਤਿਆਰ ਕੀਤੀ ਗਈ ਖ਼ਾਸ ਸ਼ੇਰਵਾਨੀ ਪਾ ਕੇ ਨਜ਼ਰ ਆਈ।

Advertisement

ਇਹ ਇੰਡਿਗੋ ਰੰਗ ਦੀ ਸ਼ੇਰਵਾਨੀ ਆਧੁਨਿਕ ਅੰਦਾਜ਼ ਵਿਚ ਤਿਆਰ ਕੀਤੀ ਗਈ ਸੀ, ਜੋ ਪੁਰਾਣੀ ਭਾਰਤੀ ਪੁਰਸ਼ਾਂ ਦੇ ਪਹਿਰਾਵੇ ਨੂੰ ਇੱਕ ਨਵੇਂ, ਜੈਂਡਰ-ਨਿਊਟਰਲ ਰੂਪ ਵਿਚ ਪੇਸ਼ ਕਰਦੀ ਹੈ। ਇਸ ਦੇ ਨਾਲ Aishwarya ਨੇ ਆਤਮ-ਵਿਸ਼ਵਾਸ ਅਤੇ ਸ਼ਕਤੀਸ਼ਾਲੀ ਅੰਦਾਜ਼ ’ਚ ਰੈਂਪ ’ਤੇ ਚੱਲ ਕੇ ਸਭ ਦੀਆਂ ਨਿਗਾਹਾਂ ਖਿੱਚ ਲਿਆ।

ਮਨੀਸ਼ ਮਲਹੋਤਰਾ ਦੀ ਇਹ ਡਿਜ਼ਾਇਨ ਜੈਂਡਰ ਦੇ ਪਰੰਪਰਾਗਤ ਮਾਪਦੰਡਾਂ ਨੂੰ ਚੁਣੌਤੀ ਦਿੰਦੀ ਹੈ। ਸ਼ੇਰਵਾਨੀ ਵਿਚ 10 ਇੰਚ ਲੰਬੀਆਂ ਹੀਰੇ ਕੜ੍ਹਾਈ ਵਾਲੀਆਂ ਕਫ਼ਾਂ, ਪਿੱਛੇ ਡਾਇਮੰਡ ਵਾਲੀਆਂ ਡਿਜ਼ਾਇਨ ਸੱਜਾਵਟਾਂ ਅਤੇ ਹੀਰੇ ਨਾਲ ਸਜੇ ਹੋਏ ਬ੍ਰੋਚ ਲਗੇ ਹੋਏ ਸਨ। ਡਿਜ਼ਾਈਨਰ ਨੇ ਕਿਹਾ ਕਿ ਗਲੇ ਵਿੱਚ ਪਾਇਆ ਹਾਰ ‘ਨੌ-ਲੱਖਾ ਹਾਰ’ ਦੀ ਸ਼ਾਨ ਨੂੰ ਯਾਦ ਕਰਾਉਂਦਾ ਹੈ।

Aishwarya ਨੇ ਇਸ ਨਾਲ ਮਿਲਦੇ-ਜੁਲਦੇ ਫਲੇਅਰਡ ਪੈਂਟ, ਹਾਈ ਹੀਲਜ਼ ਅਤੇ ਆਪਣਾ ਮਸ਼ਹੂਰ ਲਾਲ ਲਿਪਸਟਿਕ ਲਾ ਕੇ ਲੁੱਕ ਨੂੰ ਪੂਰਾ ਕੀਤਾ।

ਇਹ ਲੁੱਕ ਨਾ ਸਿਰਫ਼ ਫੈਸ਼ਨ ਦਾ ਨਵਾਂ ਰੂਪ ਸੀ, ਸਗੋਂ Gender-fluid ਫੈਸ਼ਨ ਦੀ ਗਲੋਬਲ ਮੰਚ ’ਤੇ ਇੱਕ ਸ਼ਕਤੀਸ਼ਾਲੀ ਪੇਸ਼ਕਸ਼ ਵੀ ਸੀ।

Advertisement
Tags :
Aishwarya RaiAndrogynous FashionCoutureDiamond EmbroideryFashion Ramp WalkGender Fluid FashionIndian FashionLOréal ParisManish MalhotraPunjabi Tribune Latest NewsPunjabi Tribune NewsSherwaniਪੰਜਾਬੀ ਟ੍ਰਿਬਿਊਨਪੰਜਾਬੀ ਟ੍ਰਿਬਿਊਨ ਖ਼ਬਰਾਂ
Show comments