ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐਸ਼ਵਰਿਆ ਰਾਏ ਨੇ ਏਆਈ ਰਾਹੀਂ ਤਿਆਰ ਕੀਤੀ ਪੋਰਨੋਗ੍ਰਾਫੀ ਖ਼ਿਲਾਫ਼ ਅਦਾਲਤ ਤੋਂ ਸੁਰੱਖਿਆ ਮੰਗੀ

ਅਦਾਕਾਰਾ ਨੇ ਆਪਣੀ ਦੀ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਮੰਗ ਕੀਤੀ
Aishwarya Rai Bachchan
Advertisement

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਮੰਗਲਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਕਰੇ ਅਤੇ ਕੁਝ ਵਿਅਕਤੀਆਂ ਨੂੰ ਉਨ੍ਹਾਂ ਦੇ ਨਾਂ, ਤਸਵੀਰਾਂ ਅਤੇ ਏਆਈ ਦੁਆਰਾ ਬਣਾਈ ਗਈ ਅਸ਼ਲੀਲ ਸਮੱਗਰੀ ਦੀ ਅਣ-ਅਧਿਕਾਰਤ ਵਰਤੋਂ ਕਰਨ ਤੋਂ ਰੋਕੇ।

ਜਸਟਿਸ ਤੇਜਸ ਕਾਰੀਆ ਨੇ ਜ਼ਬਾਨੀ ਤੌਰ ’ਤੇ ਸੰਕੇਤ ਦਿੱਤਾ ਕਿ ਉਹ ਬਚਾਅ ਪੱਖ ਨੂੰ ਚੇਤਾਵਨੀ ਦਿੰਦੇ ਹੋਏ ਇੱਕ ਅੰਤਰਿਮ ਹੁਕਮ ਜਾਰੀ ਕਰਨਗੇ ਰਾਏ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸੰਦੀਪ ਸੇਠੀ ਨੇ ਕਿਹਾ ਕਿ ਅਦਾਕਾਰਾ ਆਪਣੇ ਪ੍ਰਚਾਰ ਅਤੇ ਸ਼ਖਸੀਅਤ ਦੇ ਅਧਿਕਾਰਾਂ ਨੂੰ ਲਾਗੂ ਕਰਨਾ ਚਾਹੁੰਦੀ ਹੈ ਅਤੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਇੰਟਰਨੈੱਟ ’ਤੇ ਉਸ ਦੀਆਂ ਨਕਲੀ ਨਿੱਜੀ ਤਸਵੀਰਾਂ ਘੁੰਮ ਰਹੀਆਂ ਹਨ।

Advertisement

ਸੇਠੀ ਨੇ ਰਾਏ ਵੱਲੋਂ ਦਲੀਲ ਦਿੱਤੀ, ‘‘ਮੇਰੀਆਂ ਤਸਵੀਰਾਂ, ਮੇਰੇ ਜਿਹੇ ਹੋਣ ਜਾਂ ਮੇਰੇ ਵਿਅਕਤੀਤਵ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇੱਕ ਵਿਅਕਤੀ ਸਿਰਫ਼ ਮੇਰਾ ਨਾਂ ਅਤੇ ਚਿਹਰਾ ਲਗਾ ਕੇ ਪੈਸੇ ਕਮਾ ਰਿਹਾ ਹੈ।’’

ਉਨ੍ਹਾਂ ਕਿਹਾ, ‘‘ਉਨ੍ਹਾਂ ਦੇ ਨਾਂ ਅਤੇ ਉਨ੍ਹਾਂ ਦੀ ਦਿੱਖ ਦੀ ਵਰਤੋਂ ਕਿਸੇ ਦੀਆਂ ਜਿਨਸੀ ਇੱਛਾਵਾਂ ਨੂੰ ਪੂਰਾ ਕਰਨ ਲਈ ਕੀਤੀ ਜਾ ਰਹੀ ਹੈ। ਇਹ ਬਹੁਤ ਮੰਦਭਾਗਾ ਹੈ।’’ ਰਾਏ ਦੀ ਨੁਮਾਇੰਦਗੀ ਵਕੀਲਾਂ ਪ੍ਰਵੀਨ ਆਨੰਦ ਅਤੇ ਧਰੁਵ ਆਨੰਦ ਨੇ ਵੀ ਕੀਤੀ।

ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਜੁਆਇੰਟ ਰਜਿਸਟਰਾਰ ਦੇ ਸਾਹਮਣੇ 7 ਨਵੰਬਰ ਅਤੇ ਅਦਾਲਤ ਵਿੱਚ 15 ਜਨਵਰੀ, 2026 ਨੂੰ ਤੈਅ ਕੀਤੀ ਹੈ।

 

Advertisement
Tags :
Aishwarya Rai BachchanArtificial intelligence
Show comments