ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਦਾਕਾਰਾ ਯਾਮੀ ਗੌਤਮ ਬਣੀ ਮਾਂ, ਪੁੱਤਰ ਨੂੰ ਜਨਮ ਦਿੱਤਾ

ਮੁੰਬਈ, 20 ਮਈ ਅਦਾਕਾਰਾ ਯਾਮੀ ਗੌਤਮ ਅਤੇ ਫਿਲਮ ਨਿਰਮਾਤਾ ਆਦਿਤਿਆ ਧਰ ਨੇ ਅੱਜ ਮਾਤਾ-ਪਿਤਾ ਬਣਨ ਦੀ ਜਾਣਕਾਰੀ ਦਿੱਤੀ। ਯਾਮੀ ਨੇ 10 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਗੌਤਮ ਅਤੇ ਧਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਦੱਸਿਆ ਕਿ ਉਨ੍ਹਾਂ ਨੇ...
Advertisement

ਮੁੰਬਈ, 20 ਮਈ

ਅਦਾਕਾਰਾ ਯਾਮੀ ਗੌਤਮ ਅਤੇ ਫਿਲਮ ਨਿਰਮਾਤਾ ਆਦਿਤਿਆ ਧਰ ਨੇ ਅੱਜ ਮਾਤਾ-ਪਿਤਾ ਬਣਨ ਦੀ ਜਾਣਕਾਰੀ ਦਿੱਤੀ। ਯਾਮੀ ਨੇ 10 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਗੌਤਮ ਅਤੇ ਧਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਵੇਦਾਵਿਦ ਰੱਖਿਆ ਹੈ। ਯਾਮੀ ਅਤੇ ਆਦਿਤਿਆ ਨੇ 'ਉੜੀ: ਦਿ ਸਰਜੀਕਲ ਸਟ੍ਰਾਈਕ' ਅਤੇ 'ਆਰਟੀਕਲ 370' ਵਰਗੀਆਂ ਫਿਲਮਾਂ 'ਚ ਇਕੱਠੇ ਕੰਮ ਕੀਤਾ ਹੈ। ਦੋਵਾਂ ਨੇ ਸੂਰਿਆ ਹਸਪਤਾਲ ਦੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ, ਜਿੱਥੇ ਯਾਮੀ ਨੇ ਬੱਚੇ ਨੂੰ ਜਨਮ ਦਿੱਤਾ।

Advertisement

Advertisement