ਫਿਲਮ ਇੰਡਸਟਰੀ ਵਿੱਚ ਕੰਮ ਦੇ ਘੰਟਿਆਂ ਨੁੂੰ ਲੈ ਕੇ ਬੋਲੀ ਅਦਾਕਾਰਾ ਤਮੰਨਾ ਭਾਟੀਆ
ਮਸਰੁੂਫ਼ੀਅਤ ਭਰੀ ਜੀਵਨ-ਸ਼ੈਲੀ ਦੇ ਚਲਦਿਆਂ ਇਨਸਾਨ ਅਕਸਰ ਹੀ ਆਪਣੇ ਆਪ ਨੁੂੰ ਸਮਾਂ ਦੇਣਾ ਭੁੱਲ ਜਾਂਦਾ ਹੈ। ਕੰਮ-ਕਾਜ ਦੇ ਵਿਚਕਾਰ ਲੋਕ ਆਪਣੀ ਸਿਹਤ ਵੱਲ ਵੀ ਧਿਆਨ ਨਹੀਂ ਦੇ ਪਾਉਂਦੇ। ਆਮ ਇਨਸਾਨ ਤੋਂ ਲੈ ਕੇ ਫਿਲਮੀ ਸਿਤਾਰਿਆਂ ਵੱਲੋਂ ਵੀ ਆਪਣੇ ਕੰਮ-ਕਾਜ ਤੇ ਜ਼ਿੰਦਗੀ ਦੇ ਦਰਮਿਆਨ ਇੱਕ ਚੰਗਾ ਤਾਲਮੇਲ ਬਣਾਇਆ ਜਾਣਾ ਬੇਹੱਦ ਹੀ ਜ਼ਰੂਰੀ ਹੈ।
ਹਾਲ ਵਿੱਚ ਵੀ ਅਦਾਕਾਰਾ ਤਮੰਨਾ ਭਾਟੀਆ ਨੇ ਵੀ ਆਪਣੇ 'ਕੰਮ ਕਾਜ ਅਤੇ ਜੀਵਨ' ਦਰਮਿਆਨ ਤਾਲਮੇਲ ਨੁੂੰ ਲੈ ਕੇ ਆਪਣੇ ਨਿੱਜੀ ਰਾਏ ਸਾਂਝੀ ਕੀਤੀ ਹੈ। ‘ਇੰਡੀਆ ਕਾਊਚਰ ਵੀਕ’ ( India Couture Week) ਦੇ ਮੌਕੇ ਬੋਲਦਿਆਂ ਤਮੰਨਾ ਨੇ ਕਿਹਾ, "ਜਿਵੇਂ ਹੀ ਅਕਸਰ ਕਿਹਾ ਜਾਂਦਾ ਹੈ, ਮੈਂ ਕੰਮ ਤੇ ਜੀਵਨ ਦੇ ਸੰਤੁਲਨ ਦੀ ਸੋਚ ਵਿੱਚ ਵਿਸ਼ਵਾਸ਼ ਨਹੀਂ ਰੱਖਦੀ। ਸਗੋਂ ਮੈਂ ਅੰਦਰੂਨੀ ਸੰਤੁਲਨ ਵਿੱਚ ਯਕੀਨ ਰੱਖਦੀ ਹਾਂ।" ਮੈਨੂੰ ਲੱਗਦਾ ਹੈ ਕਿ ਕੰਮ ਅਤੇ ਜੀਵਨ ਵਿੱਚ ਤਵਾਜ਼ਨ ਇੱਕ ਝੂਠ ਹੈ। ਜੇ ਤੁਸੀਂ ਖ਼ੁਦ ਸੰਤੁਲਿਤ (BALANCED) ਹੋ ਤਾਂ ਕੰਮ-ਕਾਜ ਤੇ ਜ਼ਿੰਦਗੀ ਦਾ ਵੀ ਤਾਲਮੇਲ ਹੋ ਜਾਂਦਾ ਹੈ।"
ਦੀਪਿਕਾ ਪਾਦੂਕੋਣ ਦੇ 'ਸਪਿਰਿਟ' ਤੋਂ ਬਾਹਰ ਹੋਣ ਦੀ ਰਿਪੋਰਟ ਤੋਂ ਬਾਅਦ ਫਿਲਮ ਇੰਡਸਟਰੀ ਵਿੱਚ ਕੰਮ ਦੇ ਘੰਟਿਆਂ ਨੂੰ ਲੈ ਕੇ ਬਹਿਸ ਗਰਮਾ ਗਈ ਹੈ।
ਦੱਸ ਦਈਏ ਕਿ ਤਮੰਨਾ ਭਾਟੀਆ ਆਪਣੀ ਆਉਣ ਵਾਲੀ 'VVAN: ਫੋਰਸ ਆਫ ਦ ਫੋਰੈਸਟ' ਲਈ ਤਿਆਰੀ ਕਰ ਰਹੀ ਹੈ, ਜਿੱਥੇ ਉਹ ਸਿਧਾਰਥ ਮਲਹੋਤਰਾ ਨਾਲ ਦਿਖਾਈ ਦੇਵੇਗੀ। -ਏਐਨਆਈ