ਅਭਿਸ਼ੇਕ-ਐਸ਼ਵਰਿਆ ਵੱਲੋਂ ਗੂਗਲ ਖ਼ਿਲਾਫ਼ ਸਾਢੇ ਚਾਰ ਲੱਖ ਡਾਲਰ ਦੇ ਹਰਜਾਨੇ ਦਾ ਦਾਅਵਾ
ਬੱਚਨ ਪਰਿਵਾਰ ਨੇ ਗੂਗਲ ਤੇ ਯੂੁਟਿਊਬ ਨੂੰ ਧਿਰ ਬਣਾਇਆ; ਬੌਲੀਵੁੱਡ ਕਲਾਕਾਰਾਂ ਵਿੱਚ ਮਸਨੂਈ ਬੌਧਿਕਤਾ ਦਾ ਖ਼ੌਫ਼
Advertisement
ਮਸਨੂਈ ਬੌਧਿਕਤਾ (ਏ ਆਈ) ਤੋਂ ਅਸੁਰੱਖਿਅਤ ਮਹਿਸੂਸ ਕਰ ਰਹੇ ਬੌਲੀਵੁੱਡ ਕਲਾਕਾਰ ਹੁਣ ਅਦਾਲਤ ਦਾ ਰੁਖ਼ ਕਰ ਰਹੇ ਹਨ। ਫਿਲਮੀ ਹਸਤੀਆਂ ਅਭਿਸ਼ੇਕ ਬੱਚਨ ਅਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਨੇ ਗੂਗਲ ਦੀ ਵੀਡੀਓ ਸਰਵਿਸ ‘ਯੂਟਿਊਬ’ ਉੱਤੇ ਨਿਸ਼ਾਨਾ ਸੇਧਦਿਆਂ 4,50,000 ਡਾਲਰ ਹਰਜਾਨੇ ਦਾ ਦਾਅਵਾ ਠੋਕਿਆ ਹੈ। ਉਨ੍ਹਾਂ ਨੇ ਜਾਅਲੀ ਵੀਡੀਓਜ਼ ਰਾਹੀਂ ਹੋ ਰਹੇ ਆਪਣੇ ਕਥਿਤ ਸੋਸ਼ਣ ਖਿਲਾਫ਼ ਪਾਬੰਦੀ ਦੀ ਮੰਗ ਕੀਤੀ ਹੈ। ਬੱਚਨ ਪਰਿਵਾਰ ਦੇ ਮੁਕੱਦਮੇ ਸ਼ਖਸੀਅਤ ਅਧਿਕਾਰਾਂ ਦੇ ਪ੍ਰਭਾਵ ਅਤੇ ਗੁੰਮਰਾਹਕੁਨ ਜਾਂ ਡੀਪਫੇਕ ਯੂਟਿਊਬ ਵੀਡੀਓਜ਼ ਰਾਹੀਂ ਏ ਆਈ ਮਾਡਲਾਂ ਨੂੰ ਟਰੇਨਿੰਗ ਦੇਣ ਦੇ ਜੋਖ਼ਮ ਨਾਲ ਸਬੰਧਤ ਹਨ।
ਅਦਾਕਾਰ ਅਭਿਸ਼ੇਕ ਤੇ ਪਤਨੀ ਐਸ਼ਵਰਿਆ ਰਾਏ ਨੇ ਬੌਧਿਕ ਸੰਪਤੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਏ ਆਈ ਵੀਡੀਓਜ਼ ਹਟਾਉਣ ਤੇ ਅਜਿਹੀ ਵੀਡੀਓ ਬਣਾਉਣ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਇਹ ਅਪੀਲ ਵੀ ਕੀਤੀ ਕਿ ਗੂਗਲ ਨੂੰ ਯੂਟਿਊਬ ’ਤੇ ਅਪਲੋਡ ਵੀਡੀਓਜ਼ ਨੂੰ ਏ ਆਈ ਤੋਂ ਸੁਰੱਖਿਅਤ ਰੱਖਣ ਲਈ ਕਦਮ ਚੁੱਕਣ ਦਾ ਹੁਕਮ ਵੀ ਦਿੱਤਾ ਜਾਵੇ। ਦੋਵਾਂ ਵੱਲੋਂ 6 ਸਤੰਬਰ ਨੂੰ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਜਿਸ ’ਤੇ ਦਿੱਲੀ ਹਾਈ ਕੋਰਟ ’ਚ ਅਗਲੇ ਸਾਲ 15 ਜਨਵਰੀ ਨੂੰ ਸੁਣਵਾਈ ਹੋਵੇਗੀ। ਅਦਾਲਤ ਨੇ ਪਿਛਲੇ ਮਹੀਨੇ ਗੂਗਲ ਦੇ ਵਕੀਲ ਤੋਂ ਲਿਖਤੀ ਜਵਾਬ ਮੰਗਿਆ ਸੀ। ਜ਼ਿਕਰਯੋਗ ਹੈ ਕਿ ਸਤੰਬਰ ਦੇ ਸ਼ੁਰੂ ’ਚ ਅਦਾਲਤ ਨੇ ਬੱਚਨ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ’ਤੇ ਸੂਚੀਬੱਧ 518 ਵੈੱਬਸਾਈਟ ਲਿੰਕ ਤੇ ਪੋਸਟਾਂ ਹਟਾਉਣ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਇਸ ਨਾਲ ਜੋੜੇ ਨੂੰ ਆਰਥਿਕ ਤੌਰ ’ਤੇ ਨੁਕਸਾਨ ਹੋਇਆ ਅਤੇ ਉਨ੍ਹਾਂ ਦੀ ਸਾਖ ਨੂੰ ਢਾਹ ਲੱਗੀ ਹੈ।
Advertisement
Advertisement