ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨੋਕ-ਝੋਕ ਤੇ ਹਾਸੇ ਠੱਠੇ ਦਾ ਸੁਮੇਲ ‘ਸੌਂਕਣ ਸੌਂਕਣੇ 2’

ਰਜਵਿੰਦਰ ਪਾਲ ਸ਼ਰਮਾ ਪੰਜਾਬੀ ਫਿਲਮ ‘ਸੌਂਕਣ ਸੌਂਕਣੇ 2’ ਦੀ ਨੋਕ-ਝੋਕ ਦਰਸ਼ਕਾਂ ਵਿੱਚ ਹਾਸਾ ਪੈਦਾ ਕਰ ਰਹੀ ਹੈ। ਕੱਲ੍ਹ ਹੀ ਰਿਲੀਜ਼ ਹੋਈ ਇਸ ਫਿਲਮ ਵਿੱਚ ਸਰਗੁਣ ਮਹਿਤਾ, ਨਿਮਰਤ ਖਹਿਰਾ ਅਤੇ ਐਮੀ ਵਿਰਕ ਦੀ ਤਿੱਕੜੀ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਢਿੱਡੀਂ...
Advertisement

ਰਜਵਿੰਦਰ ਪਾਲ ਸ਼ਰਮਾ

ਪੰਜਾਬੀ ਫਿਲਮ ‘ਸੌਂਕਣ ਸੌਂਕਣੇ 2’ ਦੀ ਨੋਕ-ਝੋਕ ਦਰਸ਼ਕਾਂ ਵਿੱਚ ਹਾਸਾ ਪੈਦਾ ਕਰ ਰਹੀ ਹੈ। ਕੱਲ੍ਹ ਹੀ ਰਿਲੀਜ਼ ਹੋਈ ਇਸ ਫਿਲਮ ਵਿੱਚ ਸਰਗੁਣ ਮਹਿਤਾ, ਨਿਮਰਤ ਖਹਿਰਾ ਅਤੇ ਐਮੀ ਵਿਰਕ ਦੀ ਤਿੱਕੜੀ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਸਾਲ 2022 ਵਿੱਚ ਰਿਲੀਜ਼ ਹੋਈ ਫਿਲਮ ‘ਸੌਂਕਣ ਸੌਂਕਣੇ’ ਟਿਕਟ ਖਿੜਕੀ ’ਤੇ ਹਿੱਟ ਰਹੀ ਸੀ, ਜਿਸ ਤੋਂ ਬਾਅਦ ਦਰਸ਼ਕਾਂ ਵੱਲੋਂ ‘ਸੌਂਕਣ ਸੌਂਕਣੇ 2’ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ।

Advertisement

ਇਸ ਦੇ ਪਹਿਲੇ ਭਾਗ ਵਿੱਚ ਦਰਸ਼ਕ ਦੇਖ ਚੁੱਕੇ ਹਨ ਕਿ ਕਿਸ ਤਰ੍ਹਾਂ ਨਿਰਮਲ ਸਿੰਘ (ਐਮੀ ਵਿਰਕ) ਦੀ ਪਤਨੀ ਨਸੀਬ ਕੌਰ (ਸਰਗੁਣ ਮਹਿਤਾ) ਕੋਈ ਬੱਚਾ ਨਾ ਹੋਣ ਕਰਕੇ ਆਪਣੀ ਛੋਟੀ ਭੈਣ ਕਿਰਨਜੀਤ ਕੌਰ (ਨਿਮਰਤ ਖਹਿਰਾ) ਨੂੰ ਸੌਂਕਣ ਬਣਾ ਕੇ ਘਰ ਲੈ ਆਉਂਦੀ ਹੈ ਅਤੇ ਉੱਥੋਂ ਹੀ ਦੋਵਾਂ ਭੈਣਾਂ ਵਿੱਚ ਨੋਕ ਝੋਕ ਸ਼ੁਰੂ ਹੁੰਦੀ ਹੈ। ਐਮੀ ਵਿਰਕ ਦੋਵਾਂ ਪਤਨੀਆਂ ਵਿਚਕਾਰ ਪਿਸਦਾ ਰਹਿੰਦਾ ਹੈ ਜੋ ਦਰਸ਼ਕਾਂ ਲਈ ਤਰਸ ਅਤੇ ਹਾਸੇ ਦਾ ਪਾਤਰ ਬਣਦਾ ਹੈ। ‘ਸੌਂਕਣ ਸੌਂਕਣੇ 2’ ਵਿੱਚ ਤਿੰਨ ਸੌਂਕਣਾਂ ਨਜ਼ਰ ਆ ਰਹੀਆਂ ਹਨ।

ਅੰਬਰਦੀਪ ਸਿੰਘ ਦੁਆਰਾ ਲਿਖੀ ‘ਸੌਂਕਣ ਸੌਂਕਣੇ 2’ ਨੂੰ ਸਮੀਪ ਕੰਗ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਜਤਿਨ ਸੇਠੀ, ਸਰਗੁਣ ਮਹਿਤਾ ਅਤੇ ਰਵੀ ਦੂਬੇ ਦੁਆਰਾ ਨਿਰਮਾਣ ਕੀਤਾ ਗਿਆ ਹੈ। ਇਸ ਵਿੱਚ ਸਰਗੁਣ ਮਹਿਤਾ ਡਬਲ ਰੋਲ ਵਿੱਚ ਨਜ਼ਰ ਆ ਰਹੀ ਹੈ। ਦੂਜੇ ਕਿਰਦਾਰ ਵਿੱਚ ਉਹ ਇਟਾਲੀਅਨ ਕੁੜੀ ਦੇ ਕਿਰਦਾਰ ਵਿੱਚ ਹੈ ਜੋ ਐਮੀ ਵਿਰਕ ਦੀ ਤੀਜੀ ਪਤਨੀ ਦੀ ਭੂਮਿਕਾ ਨਿਭਾ ਰਹੀ ਹੈ। ਸਰਗੁਣ ਮਹਿਤਾ ਦਾ ਕਹਿਣਾ ਹੈ ਕਿ ਇਹ ਫਿਲਮ ਉਸ ਦੇ ਦਿਲ ਦੇ ਕਾਫ਼ੀ ਨੇੜੇ ਹੈ ਜਿਸ ਵਿੱਚ ਉਹ ਡਬਲ ਰੋਲ ਦੇ ਨਾਲ ਨਾਲ ਇਸ ਦੇ ਨਿਰਮਾਤਾ ਦੀ ਵੀ ਭੂਮਿਕਾ ਨਿਭਾ ਰਹੀ ਹੈ। ਸਰਗੁਣ ਨੇ ਇੱਕ ਪਾਸੇ ਠੇਠ ਪੰਜਾਬਣ ਨਸੀਬ ਕੌਰ ਦਾ ਕਿਰਦਾਰ ਨਿਭਾਇਆ ਹੈ ਤਾਂ ਦੂਜੇ ਪਾਸੇ ਇਟਾਲੀਅਨ ਕੁੜੀ ਮੋਨਿਕਾ ਦਾ ਕਿਰਦਾਰ ਹੈ ਜੋ ਅੰਗਰੇਜ਼ੀ, ਇਟਾਲੀਅਨ ਤੇ ਪੰਜਾਬੀ ਤਿੰਨੇ ਭਾਸ਼ਾਵਾਂ ਬੋਲਦੀ ਹੈ। ਉਸ ਲਈ ਇਨ੍ਹਾਂ ਦੋ ਕਿਰਦਾਰਾਂ ਨੂੰ ਪਰਦੇ ’ਤੇ ਅਲੱਗ ਅਲੱਗ ਦਿਖਾਉਣਾ ਅਤੇ ਮਹਿਸੂਸ ਕਰਾਉਣਾ ਮੁਸ਼ਕਿਲ ਰਿਹਾ ਹੈ, ਪਰ ਉਸ ਨੇ ਇਨ੍ਹਾਂ ਦੋਵਾਂ ਕਿਰਦਾਰਾਂ ਨੂੰ ਬਾਖ਼ੂਬੀ ਨਿਭਾਇਆ ਹੈ।

ਫਿਲਮ ਵਿੱਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੀ ਤਿੱਕੜੀ ਤੋਂ ਇਲਾਵਾ ਨਿਰਮਲ ਰਿਸ਼ੀ, ਬੀ.ਐੱਨ. ਸ਼ਰਮਾ ਅਤੇ ਕਰਮਜੀਤ ਅਨਮੋਲ ਦੀ ਅਦਾਕਾਰੀ ਨੇ ਫਿਲਮ ਦੀ ਕਹਾਣੀ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ।

ਸੰਪਰਕ: 70873-67969

Advertisement