71st National Film Awards: ਸ਼ਾਹਰੁਖ਼ ਖ਼ਾਨ ਤੇ ਵਿਕਰਾਂਤ ਮੈਸੀ ਨੂੰ ਸਰਵੋਤਮ ਅਦਾਕਾਰ ਦਾ ਐਵਾਰਡ
ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ Shah Rukh Khan ਨੇ 2023 ’ਚ ਆਈ ਆਪਣੀ ਫ਼ਿਲਮ ‘ਜਵਾਨ’ ਵਿੱਚ ਸ਼ਾਨਦਾਰ ਅਦਾਕਾਰੀ ਲਈ ਅੱਜ ਆਪਣੇ ਕਰੀਅਰ ਦਾ ਸਰਵੋਤਮ ਅਦਾਕਾਰ ਦਾ ਪਹਿਲਾ ਕੌਮੀ ਫ਼ਿਲਮ ਐਵਾਰਡ National Film Award ਜਿੱਤਿਆ ਹੈ। ਸ਼ਾਹਰੁਖ਼ ਖ਼ਾਨ ਇਹ ਐਵਾਰਡ ਅਦਾਕਾਰ ਵਿਕਰਾਂਤ ਮੈਸੀ Vikrant Massey ਨਾਲ ਸਾਂਝਾ ਕਰੇਗਾ। ਮੈਸੀ ਨੂੰ ਫ਼ਿਲਮ ‘12ਵੀਂ ਫੇਲ੍ਹ’ ਵਧੀਆ ਅਦਾਕਾਰੀ ਲਈ ਸਰਵੋਤਮ ਅਦਾਕਾਰ ਦੇ ਐਵਾਰਡ ਲਈ ਚੁਣਿਆ ਗਿਆ ਹੈ।
ਸਾਲ 2023 ਦੇ ਕੌਮੀ ਫ਼ਿਲਮ ਐਵਾਰਡਾਂ ਦਾ ਐਲਾਨ ਇੱਥੇ jury head and filmmaker Ashutosh Gowariker ਵੱਲੋਂ ਕੀਤਾ ਗਿਆ।
ਰਾਣੀ ਮੁਖਰਜੀ Rani Mukerji ਨੂੰ ਫ਼ਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇ’ "Mrs. Chatterjee vs Norway" ਵਿੱਚ ਨਿਭਾਏ ਕਿਰਦਾਰ ਲਈ ਸਰਵੋਤਮ ਅਦਾਕਾਰਾ ਦੇ ਕੌਮੀ ਫ਼ਿਲਮ ਐਵਾਰਡ ਦੀ ਜੇਤੂ ਐਲਾਨਿਆ ਗਿਆ ਹੈ।
ਵਿਧੂ ਵਿਨੋਦ ਚੋਪੜਾ Vidhu Vinod Chopra ਵੱਲੋਂ ਨਿਰਦੇਸ਼ਤ ‘12ਵੀਂ ਫੇਲ੍ਹ’ "12th Fail" ਸਰਵੋਤਮ ਫੀਚਰ ਫ਼ਿਲਮ ਚੁਣੀ ਗਈ ਜਦਕਿ ‘ਦਿ ਕੇਰਲਾ ਸਟੋਰੀ’ "The Kerala Story" ਲਈ ਸੁਦੀਪਤੋ ਸੇਨ Sudipto Sen ਨੇ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਆਪਣੇ ਨਾਮ ਕੀਤਾ।
ਕਰਨ ਜੌਹਰ ਦੀ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ "Rocky Aur Rani Kii Prem Kahaani" ਨੂੰ ਸੰਪੂਰਨ ਮਨੋਰੰਜਨ ਲਈ ਸਰਵੋਤਮ ਹਰਮਨਪਿਆਰੀ ਫ਼ਿਲਮ ਦਾ ਕੌਮੀ ਫ਼ਿਲਮ ਐਵਾਰਡ ਮਿਲਿਆ।
ਇਸ ਤੋਂ ਇਲਾਵਾ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ‘ਸੈਮ ਬਹਾਦੁਰ’ "Sam Bahadur" ਨੂੰ national, social and environmental ਕਦਰਾਂ ਕੀਮਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਸਰਵੋਤਮ ਫੀਚਰ ਫ਼ਿਲਮ ਦਾ ਐਵਾਰਡ ਦਿੱਤਾ ਗਿਆ। ‘ਸੈਮ ਬਹਾਦੁਰ’ ਨੂੰ costume and make-up ਲਈ ਵੀ ਨਿਵਾਜਿਆ ਗਿਆ।