ਨੌਜਵਾਨ ਸਭਾ ਵੱਲੋਂ ਮੁੱਖ ਮੰਤਰੀ ਦਫ਼ਤਰ ਤੱਕ ਮੋਟਰਸਾਈਕਲ ਮਾਰਚ ਦਾ ਫੈਸਲਾ
ਹਲਕਾ ਧੂਰੀ ਨਾਲ ਸਬੰਧਤ ਪਿੰਡ ਦੁਗਨੀ ਵਿੱਚ ਖੇਡ ਮੈਦਾਨ ਵਾਲੀ ਪੰਚਾਇਤੀ ਜਗ੍ਹਾ ਨਵੀਂ ਪੰਚਾਇਤ ਵੱਲੋਂ ਮਤਾ ਪਾ ਕੇ ਕਾਸ਼ਤ ਕਰਨ ਲਈ ਠੇਕੇ ’ਤੇ ਦੇਣ ਤੋਂ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਅੱਜ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ।...
Advertisement
ਹਲਕਾ ਧੂਰੀ ਨਾਲ ਸਬੰਧਤ ਪਿੰਡ ਦੁਗਨੀ ਵਿੱਚ ਖੇਡ ਮੈਦਾਨ ਵਾਲੀ ਪੰਚਾਇਤੀ ਜਗ੍ਹਾ ਨਵੀਂ ਪੰਚਾਇਤ ਵੱਲੋਂ ਮਤਾ ਪਾ ਕੇ ਕਾਸ਼ਤ ਕਰਨ ਲਈ ਠੇਕੇ ’ਤੇ ਦੇਣ ਤੋਂ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਅੱਜ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਦੌਰਾਨ 30 ਤੱਕ ਮਸਲਾ ਹੱਲ ਨਾ ਹੋਣ ’ਤੇ 31 ਜੁਲਾਈ ਨੂੰ ਪਿੰਡ ਦੁਗਨੀ ਤੋਂ ਮੁੱਖ ਮੰਤਰੀ ਦਫ਼ਤਰ ਧੂਰੀ ਤੱਕ ਮੋਟਰਸਾਈਕਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਯਾਦ ਰਹੇ ਕਿ ਪਿੰਡ ਦੁਗਨੀ ਵਿੱਚ ਗ੍ਰਾਮ ਪੰਚਾਇਤ ਹੁਕਮਰਾਨ ਧਿਰ ਨਾਲ ਸਬੰਧਤ ਹੈ ਜਦੋਂ ਖੇਡ ਮੈਦਾਨ ਲਈ ਪੈਰਵੀ ਕਰ ਰਹੇ ਨੌਜਵਾਨਾਂ ਦੀ ਅਗਵਾਈ ਵਾਲੀ ਟੀਮ ਵਿੱਚ ‘ਆਪ’ ਦੇ ਯੂਥ ਕੁਆਰਡੀਨੇਟਰ ਆਰਿਫ ਖਾਨ ਹੋਣ ਕਾਰਨ ਹੁਕਮਰਾਨ ਧਿਰ ਅੰਦਰ ਸਭ ਕੁੱਝ ਠੀਕ ਨਾ ਹੋਣ ਦੇ ਸੰਕੇਤ ਮਿਲ ਰਹੇ ਹਨ। ਨੌਜਵਾਨ ਸਭਾ ਦੇ ਸੂਬਾਈ ਆਗੂ ਦਵਿੰਦਰ ਸਿੰਘ ਅਤੇ ਅਮ੍ਰਿਤਪਾਲ ਸਿੰਘ ਨੇ ਨੌਜਵਾਨਾਂ ਦੀ ਇਕੱਤਰਤਾ ਦੌਰਾਨ ਕਿਹਾ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾਕੇ ਹਰ ਪਿੰਡ ਵਿੱਚ ਖੇਡ ਮੈਦਾਨ ਬਣਾ ਖੇਡਾਂ ਨਾਲ ਜੋੜ ਰਹੇ ਹਨ ਦੂਜੇ ਪਾਸੇ ਪਾਰਟੀ ਜ਼ਮੀਨੀ ਹਕੀਕਤਾਂ ਇਹ ਹਨ ਕਿ ਨੌਜਵਾਨਾਂ ਨੂੰ ਪਿਛਲੀ ਪੰਚਾਇਤ ਵੱਲੋਂ ਮਤਾ ਪਾ ਕੇ ਦਿੱਤਾ ਖੇਡ ਮੈਦਾਨ ਵੀ ਵਾਪਸ ਲੈ ਕੇ ਜ਼ਮੀਨ ਠੇਕੇ ’ਤੇ ਦਿੱਤੀ ਜਾ ਰਹੀ ਹੈ।
Advertisement
Advertisement