ਨੌਜਵਾਨ ਵੱਲੋਂ ਖੁਦਕੁਸ਼ੀ, ਸਹੁਰਿਆਂ ’ਤੇ ਤੰਗ ਕਰਨ ਦਾ ਦੋਸ਼
ਪਟਿਆਲਾ ਸ਼ਹਿਰ ਦੇ ਪੈਰਾਂ ’ਚ ਵਸੇ ਪਿੰਡ ਸੂਲਰ ਵਿਚਲੀ ਗਿਆਨ ਕਲੋਨੀ ਦੇ ਵਸਨੀਕ 31 ਸਾਲਾ ਨੌਜਵਾਨ ਨੇ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਰਾਜ ਮਿਸਤਰੀ ਦਾ ਕੰਮ ਕਰਦਾ...
Advertisement
ਪਟਿਆਲਾ ਸ਼ਹਿਰ ਦੇ ਪੈਰਾਂ ’ਚ ਵਸੇ ਪਿੰਡ ਸੂਲਰ ਵਿਚਲੀ ਗਿਆਨ ਕਲੋਨੀ ਦੇ ਵਸਨੀਕ 31 ਸਾਲਾ ਨੌਜਵਾਨ ਨੇ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ। ਮ੍ਰਿਤਕ ਰਾਜ ਮਿਸਤਰੀ ਦਾ ਕੰਮ ਕਰਦਾ ਸੀ। ਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਦੋਸ਼ ਲਾਇਆ ਕਿ ਉਸ ਦਾ ਆਪਣੀ ਪਤਨੀ ਨਾਲ ਤਕਰਾਰ ਹੋਇਆ ਸੀ। ਇਸ ਤਹਿਤ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰ ਵੀ ਘਰ ਆਏ ਜਿਸ ਦੌਰਾਨ ਹੋਈ ਤੂੰ ਤੂੰ ਮੈਂ ਮੈ ਹੋਈ। ਇਸ ਮਗਰੋਂ ਉਪਰੰਤ ਸੰਦੀਪ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦਾ ਦਸ ਸਾਲ ਪਹਿਲਾਂ ਵਿਆਹ ਹੋਇਆ ਸੀ। ਸੰਪਰਕ ਕਰਨ ’ਤੇ ਥਾਣਾ ਪਸਿਆਣਾ ਦੇ ਐੱਸ ਐੱਚ ਓ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ।
Advertisement
Advertisement
