ਨਹਿਰੀ ਮੋਘੇ ਦੀ ਪਾਈਪ ਲਾਈਨ ਦ ਕੰਮ ਸ਼ੁਰੂ ਕਰਵਾਇਆ
ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਬਲਾਕ ਸ਼ੇਰਪੁਰ ਦੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਵਿੱਚ ਕੰਗਣਵਾਲ ਰਜਵਾਹੇ ਤੋਂ 48 ਲੱਖ ਦੀ ਲਾਗਤ ਨਾਲ ਪਾਈ ਜਾ ਰਹੀ ਪਾਈਪਲਾਈਨ ਦਾ ਕੰਮ ਸ਼ੁਰੂ ਕਰਵਾਇਆ। ਵਿਧਾਇਕ ਪੰਡੋਰੀ ਨੇ ਦੱਸਿਆ ਕਿ ਨਵੇਂ ਮੋਘਾ ਨੰਬਰ 46800 ਤੋਂ 13258 ਫੁੱਟ ਪਾਈਪਲਾਈਨ ਪਾਏ ਜਾਣ ਨਾਲ 257 ਕਿੱਲੇ ਰਕਬੇ ਨੂੰ ਪਾਣੀ ਮਿਲੇਗਾ। ਉਨ੍ਹਾਂ ਮੁੱਖ ਮੰਤਰੀ ਵੱਲੋਂ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਚੁੱਕੇ ਕ੍ਰਾਂਤੀਕਾਰੀ ਕਦਮਾਂ ਦੀ ਵਿਸਥਾਰਤ ਜਾਣਕਾਰੀ ਦਿੰਦਿਆਂ ਸਰਕਾਰ ਦੇ ਹੋਰ ਲੋਕ-ਪੱਖੀ ਕਾਰਜਾਂ ਦਾ ਜ਼ਿਕਰ ਕੀਤਾ। ਵਿਧਾਇਕ ਪੰਡੋਰੀ ਨੇ ਦੱਸਿਆ ਕਿ ਵਿਭਾਗ ਨੂੰ ਇਸੇ ਰਜਵਾਹੇ ’ਤੇ ਪਿੰਡ ’ਚ ਤਿੰਨ ਮੋਘੇ ਹੋਰ ਲਗਾਏ ਜਾਣ ਦੀ ਤਜਵੀਜ਼ ਤਿਆਰ ਕਰਨ ਲਈ ਕਿਹਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਨਿੱਜੀ ਸਹਾਇਕ ਬਿੰਦਰ ਸਿੰਘ ਖਾਲਸਾ, ਸਰਪੰਚ ਚਰਨਜੀਤ ਸਿੰਘ, ਆਪ ਦੇ ਬਲਾਕ ਪ੍ਰਧਾਨ ਪਰਦੀਪ ਸਿੰਘ ਅਲੀਪੁਰ, ਆਗੂ ਸੁਖਵਿੰਦਰ ਸਿੰਘ ਧਾਲੀਵਾਲ, ਅਮਰੀਕ ਸਿੰਘ, ਗੁਰਮੀਤ ਸਿੰਘ, ਕਿਸਾਨ ਵਿੰਗ ਦੇ ਹਰਪ੍ਰੀਤ ਸਿੰਘ ਟਿੱਬਾ ਤੇ ਹੋਰ ਮੋਹਰੀ ਆਗੂ ਵਰਕਰ ਹਾਜ਼ਰ ਸਨ।
