ਲਹਿਰਾ ਦੇ 10 ਪਿੰਡਾਂ ਵਿੱਚ ਸਟੇਡੀਅਮਾਂ ਦੇ ਕੰਮ ਸ਼ੁਰੂ
ਨੌਜਵਾਨਾਂ ਨੂੰ ਜ਼ਮੀਨੀ ਪੱਧਰ ’ਤੇ ਖੇਡਾਂ ਨਾਲ ਜੋੜਨ ਦੇ ਮਕਸਦ ਹਿਤ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਵਿਧਾਨ ਸਭਾ ਹਲਕਾ ਲਹਿਰਾ ਦੇ 10 ਪਿੰਡਾਂ ਵਿੱਚ ਬਣਨ ਵਾਲੇ ਸਟੇਡੀਅਮਾਂ ਦੇ ਕੰਮ ਦੀ ਸ਼ੁਰੂਆਤ ਕੀਤੀ। ਇਨ੍ਹਾਂ ਸਟੇਡੀਅਮਾਂ ਉੱਤੇ ਕੁੱਲ 2 ਕਰੋੜ 92 ਲੱਖ 39 ਹਜ਼ਾਰ ਰੁਪਏ ਦੀ ਲਾਗਤ ਆਵੇਗੀ ਤੇ ਇਹ ਬਹੁਤ ਜਲਦ ਬਣ ਕੇ ਤਿਆਰ ਹੋ ਜਾਣਗੇ। ਸ੍ਰੀ ਗੋਇਲ ਨੇ ਦੱਸਿਆ ਕਿ ਸੂਬੇ ਦੇ 3100 ਪਿੰਡਾਂ ਵਿੱਚ ਕਰੀਬ 1100 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਇਸੇ ਲੜੀ ਤਹਿਤ ਗੁਲਾੜੀ ਵਿਚ 36.79 ਲੱਖ, ਚੱਠਾ ਗੋਬਿੰਦਪੁਰਾ ਵਿਚ 49.05 ਲੱਖ, ਅਨਦਾਨਾ ਵਿਚ 21.38 ਲੱਖ, ਬੌਪੁਰ ਵਿਚ 16.14 ਲੱਖ, ਬਨਾਰਸੀ ਵਿਚ 30.51 ਲੱਖ ਅਤੇ ਮੰਡਵੀ ਵਿਚ 11.56 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਬਣਾਉਣ ਦੀ ਸ਼ੁਰੂਆਤ ਕੈਬਨਿਟ ਮੰਤਰੀ ਨੇ ਕਰਵਾਈ। ਉਨ੍ਹਾਂ ਕਿਹਾ ਕਿ ਪਿੰਡ ਮਨਿਆਣਾ ਵਿੱਚ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤ ਘਰ ਦਾ ਨੀਂਹ ਪੱਥਰ ਵੀ ਰੱਖਿਆ।
ਡਿੱਚ ਡਰੇਨ ਦਾ ਕੰਮ ਸ਼ੁਰੂ ਕਰਵਾਇਆ
ਲਹਿਰਾਗਾਗਾ(ਰਮੇਸ਼ ਭਾਰਦਵਾਜ): ਕੈਬਨਿਟ ਮੰਤਰੀ ਮੰਤਰੀ ਬਰਿੰਦਰ ਗੋਇਲ ਨੇ ਕਰੋੜਾਂ ਦੀ ਲਾਗਤ ਨਾਲ ਬਣੀ ਡਿੱਚ ਡਰੇਨ ਦੇ ਰਹਿੰਦੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਡਿੱਚ ਡਰੇਨ ਸਲੰਮ ਬਸਤੀ ਵਿੱਚੋਂ ਦੀ ਲੰਘਦੀ ਹੈ ਜਿਸ ਕਾਰਨ ਉਥੋਂ ਦੇ ਗਰੀਬ ਵਿਅਕਤੀਆਂ ਨੂੰ ਰਹਿਣਾ ਮੁਸ਼ਕਿਲ ਸੀ। ਇਸ ਲਈ ਤਿੰਨ ਕਿਲੋਮੀਟਰ ਲੰਬੀ ਡਿੱਚ ਡਰੇਨ ਨੂੰ 15 ਕਰੋੜ ਰੁਪਏ ਦੀ ਲਾਗਤ ਨਾਲ ਵੱਡੇ ਪਾਈਪ ਪਾ ਕੇ ਅੰਡਰਗਰਾਊਂਡ ਕੀਤਾ ਤੇ ਅੱਜ ਅੱਜ ਇਸ ਸੜਕ ’ਤੇ ਇੰਟਰਲੌਕ ਟਾਈਲਾਂ ਲਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।
